ਪੰਨਾ:ਪੂਰਬ ਅਤੇ ਪੱਛਮ.pdf/302

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਧਾਰਮਕ ਜ਼ਿੰਦਗੀ

੨੯੫

ਹਰ ਸਾਲ ਕਰੋੜਾਂ ਰੁਪੈ ਉਹ ਆਪਣੇ ਧਰਮ ਦੀ ਪ੍ਰਫੁਲਤਾ ਲਈ ਬਾਹਰਲੇ ਦੇਸ਼ਾਂ ਵਿਚ ਖਰਚ ਕਰਦੇ ਹਨ॥ | ਇਸ ਸੰਬੰਧ ਵਿਚ ਇਹ ਗਲ ਭੀ ਯਾਦ ਰਖਣ ਯੋਗ ਹੈ ਕਿ ਮਿਸ਼ਨਰੀ ਪ੍ਰਾਪੇਗੰਡੇ ਲਈ ਪੈਸਾ ਦੇਣ ਵਾਲਿਆਂ ਵਿਚੋਂ ਕਈ ਅਜੇਹੇ ਸਜਣ ਹੁੰਦੇ ਹਨ, ਜਿਨ੍ਹਾਂ ਦੇ ਦਿਲ ਵਿਚ ਧਾਰਮਿਕ ਖਿਆਲ ਇਤਨਾ ਨਹੀਂ ਜਿਤਨਾ ਆਰਥਕ ਖਿਆਲ ਹੈ। ਉਹ ਇਸ ਲਈ ਪੈਸੇ ਦਿੰਦੇ ਹਨ ਕਿ ਈਸਾਈ ਮਤ ਦੀ ਬਾਹਰਲੇ ਮੁਲਕਾਂ ਵਿਚ ਪ੍ਰਫੁਲਤਾ ਹੋਣ ਨਾਲ ਉਨਾਂ ਦੇ ਵਿਹਾਰ ਵਿਚ ਵਾਧਾ ਹੋਵੇਗਾ ਅਤੇ ਇਸ ਪੁਕਾਰ ਉਹ ਬਹੁਤੀ ਮਾਇਆ ਕਮਾ ਸਕਣਗੇ। ਮਿਸ਼ਨਰੀ ਕੰਮ ਚਲਾਉਣ ਵਿਚ ਭਾਵੇਂ ਇਸ ਪ੍ਰਕਾਰ ਦੇ ਆਦਮੀ ਭੀ ਸ਼ਾਮਲ ਹਨ ਪੱਤੁ ਬਹੁਤੀ ਗਿਣਤੀ ਉਨਾਂ ਲੋਕਾਂ ਦੀ ਹੀ ਹੈ ਜੋ ਸਚੇ ਦਿਲੋਂ ਇਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦਾ ਧਰਮ ਸਭ ਤੋਂ ਉੱਤਮ ਧਰਮ ਹੈ: ਇਸ ਲਈ ਇਸਦੀ ਪੁਫਲਤਾਂ ਸਾਰੀ ਦੁਨੀਆਂ ਵਿਚ ਹੋਣੀ ਚਾਹੀਦੀ ਹੈ ਤਾਕਿ ਦੁਨੀਆਂ ਦੀ ਸਾਰੀ ਖਲਕਤ ਹਜ਼ਰਤ ਈਸਾ ਦੀ ਕੀਤੀ ਹੋਈ ਕੁਰਬਾਨੀ ਅਤੇ ਉਨ੍ਹਾਂ ਦੇ ਕੀਤਿਆਂ ਹੋਇਆਂ ਇਕਰਾਰਾਂ-ਯਥਾ, "ਮੇਂ ਵਾਹਿਗੁਰੂ ਦਾ ਪੁਤੁ ਹਾਂ; ਜੋ ਕੋਈ ਮੇਰੇ ਤੇ ਈਮਾਨ ਲਿਆਵੇਗਾ ਨਜਾਤ ਪਾਵੇਗਾਤੋਂ ਲਾਭ ਉਠਾ ਸਕਣ।

ਤਾਂ ਤੇ ਅਸੀਂ ਸਮੁਚੇ ਤੌਰ ਤੇ ਇਹ ਕਹਿ ਸਕਦੇ ਹਾਂ ਕਿ ਪੱਛਮੀ ਲੋਕਾਂ ਵਿਚ ਅਮਲੀ ਧਾਰਮਿਕ ਜ਼ਿੰਦਗੀ ਬਹੁਤ ਥੋੜੀ ਹੈ, ਭਾਵੇਂ ਇਸਦਾ ਬੀਜ ਨਾਸ ਤਾਂ ਨਹੀਂ