ਪੰਨਾ:ਪੂਰਬ ਅਤੇ ਪੱਛਮ.pdf/303

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੯੬

ਪੂਰਬ ਅਤੇ ਪੱਛਮ

ਕਿਉਂਕਿ ਵਿਰਲੇ ਵੰਜੇ ਤੁਹਾਨੂੰ ਅਜੇਹੇ ਆਦਮੀ ਭੀ ਮਿਲਦੇ ਹਨ ਜੋ ਸਚ ਮੁਚ ਹੀ ਆਪ ਨੂੰ ਹਜ਼ਰਤ ਈਸਾ ਦੇ ਪੁਰਨਿਆਂ ਤੇ ਚਲਾਉਂਦੇ ਹਨ; ਪੱਛਮੀ ਦੁਨੀਆਂ ਦਾ ਮਾਦਾ ਪ੍ਰਸਤੀ ਵਲ ਬਹੁਤ ਰੁਖ ਹੈ; ਆਰਥਕ ਪ੍ਰਫੁਲਤਾ ਦੇ ਕਾਰਨ ਉਹ ਜ਼ਿੰਦਗੀ ਦੇ ਹਰ ਇਕ ਪਹਿਲੂ ਨੂੰ ਆਰਥਿਕ ਨੁਕਤਾ ਨਿਗਾਹ ਤੋਂ ਹੀ ਦੇਖਦੇ ਹਨ, ਇਸ ਲਈ ਧਾਰਮਿਕ ਅਸੂਲਾਂ ਦੀ ਇਤਨੀ ਪ੍ਰਵਾਹ ਨਹੀਂ। ਅਜੇਹੀ ਹਾਲਤ ਹੁੰਦਿਆਂ ਹੋਇਆਂ ਭੀ ਧਰਮ ਦੀ ਖਾਤਰ ਕੁਰਬਾਨੀ ਕਰਨ ਦਾ ਮਾਦਾ ਹਾਲਾਂ ਵੀ ਆਦਮੀਆਂ ਵਿਚ ਹੈ, ਭਾਵੇਂ ਕਈ ਆਦਮੀ ਇਸ ਵਿਚ ਭੀ ਇਸ ਕਰਕੇ ਹਿੱਸਾ ਲੈਂਦੇ ਹਨ ਕਿ ਉਨ੍ਹਾਂ ਨੂੰ ਕਿਸੇ ਪ੍ਰਕਾਰ ਦਾ ਆਰਥਕ ਲਾਭ ਹੋਵੇਗਾ।

ਇਹ ਗਲ ਹੈਰਾਨੀ ਤੋਂ ਖਾਲੀ ਨਹੀਂ ਕਿ ਆਮ ਜਨਤਾ ਦੀ ਉਪ੍ਰੋਕਤ ਹਾਲਤ ਹੋਣ ਦੇ ਬਾਵਜੂਦ, ਧਾਰਮਿਕ ਸੰਸਥਾਵਾਂ ਨੇ ਆਪਣੀ ਹਸਤੀ ਨੂੰ ਕਾਇਮ ਰਖਿਆਂ ਹੈ। ਇਸ ਦਾ ਕਾਰਨ ਹੈ ਉਨਾਂ ਦੇ ਧਾਰਮਿਕ ਆਗੂਆਂ ਦੀ ਦੀਰਘ ਦ੍ਰਿਸ਼ਟੀ ਅਤੇ ਸਮੇਂ ਨਾਲ ਮਿਲਦੀ ਜੁਲਦੀ ਧਾਰਮਿਕ ਨੀਤੀ, ਨਹੀਂ ਤਾਂ ਹੁਣ ਤਕ ਗਿਰਜਿਆਂ ਵਿਚ ਕਾਂ ਪੈਣ ਲਗ ਜਾਣੇ ਸਨ। ਜਿਉਂ ਜਿਉਂ ਜ਼ਮਾਨਾਂ ਬਦਲ ਰਿਹਾ ਹੈ ਤਿਉਂ ਤਿਉਂ ਉਨਾਂ ਦੇ ਧਾਰਮਿਕ ਪ੍ਰਚਾਰਕਾਂ ਨੇ ਆਪਣੇ ਪ੍ਰਚਾਰ ਦੇ ਤੀਕੇ ਬਦਲ ਲਏ ਹਨ। ਜਦ ਸਿਧ ਪਧਰੀਆਂ ਧਾਰਮਿਕ ਸਾਖੀਆਂ ਸੁਨਾਉਣ ਦਾ ਸਮਾਂ ਸੀ ਤਾਂ ਅਜੇਹੀਆਂ ਸਾਖੀਆਂ ਸੁਣਾਈ ਗਏ ਤੇ ਹਜ਼ਰਤ ਈਸਾ ਦੀਆਂ ਕਰਾਮਾਤਾਂ ਦੱਸ ਦੱਸ ਕੇ ਤਿਆਂ ਦੇ ਦਿਲਾਂ ਤੇ