ਪੰਨਾ:ਪੂਰਬ ਅਤੇ ਪੱਛਮ.pdf/304

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਧਾਰਮਕ ਜ਼ਿੰਦਗੀ

੨੯੭

ਅਸਰ ਪਾਈ ਗਏ; ਜਦ ਸਾਇੰਸ ਦੀ ਉਨਤੀ ਨੇ ਆਮ ਪੜੇ ਲਿਖੇ ਲੋਕਾਂ ਦੇ ਦਿਲਾਂ ਵਿਚ ਸ਼ੰਕੇ ਪੈਦਾ ਕੀਤੇ ਤਾਂ ਇਨ੍ਹਾਂ ਧਾਰਮਿਕ ਪ੍ਰਚਾਰਕਾਂ ਨੇ ਭੀ ਆਪਣੀ ਬਧੀ ਤੇ ਵਿਦਿਯਾ ਦੇ ਬਲ ਨਾਲ ਇਹ ਸਾਬਤ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਕਿ ਜੇਕਰ ਮਜ਼ਹਬ ਤੇ ਸਾਇੰਸ ਨੂੰ ਇਨ੍ਹਾਂ ਦੇ ਅਸਲੀ ਰੂਪਾਂ ਵਿਚ ਦੇਖਿਆ ਜਾਵੇ ਤਾਂ ਇਨ੍ਹਾਂ ਵਿਚ ਫਰਕ ਹੀ ਕੋਈ ਨਹੀਂ; ਹੁਣ ਜਦ ਆਮ ਜਨਤਾ ਦੀ ਟੁਚੀ ਬਹੁਤੀ ਹਾਸਿਆਂ, ਖੇਡਿਆਂ ਤੇ ਦਿਲ ਪ੍ਰਚਾਵਿਆਂ ਵਲ ਹੈ ਤਾਂ ਇਨ੍ਹਾਂ ਨੇ ਇਹੀ ਚੀਜ਼ਾਂ ਧਾਰਮਿਕ ਅਸਥਾਨਾਂ ਵਿਚ ਪੈਦਾ ਕਰ ਦਿਤੀਆਂ ਹਨ। ਵੀਹਵੀਂ ਸਦੀ ਦਾ ਪੱਛਮੀ ਗਿਰਜਾ ਸਾਡੇ ਧਾਰਮਿਕ ਅਸਥਾਨਾਂ ਵਾਂਗ ਕੇਵਲ ਇਬਾਦਤ ਕਰਨ ਦੀ ਹੀ ਥਾਂ ਨਹੀਂ, ਬਲਕਿ ਇਥੇ ਹਰ ਪ੍ਰਕਾਰ ਦੀ ਦਿਲਲਗੀ ਲਈ ਸਾਮਾਨ ਤਿਆਰ ਹਨ। ਬਿਰਧ ਅਵਸਤਾ ਦੇ ਮਰਦ ਇਸਤੂਆਂ ਨੂੰ ਧਾਰਮਿਕ ਤੇ ਵਰਤਮਾਨ ਦਿਨਾਂ ਦੇ ਰਾਜਸੀ, ਆਰਤਕ ਤੇ ਸਮਾਜਕ ਮਾਮਲਿਆਂ ਤੇ ਵਿਚਾਰ ਕਰਨ ਲਈ ਅਵਸਰ ਮਿਲਦਾ ਹੈ; ਲੈਕਚਰ ਅਤੇ ਬਹਿਸ ਮੁਬਾਹਸੇ ਹੁੰਦੇ ਹਨ ਜਿਥੇ ਉਹ ਹਰ ਕਾਰ ਦੇ ਮਸਲਿਆਂ ਤੇ ਵਿਚਾਰ ਕਰਦੇ ਹਨ। ਨੌਜਵਾਨ ਲੜਕੇ ਲੜਕੀਆਂ ਲਈ ਦਿਲ ਪ੍ਰਚਾਵੇ ਵਾਸਤੇ ਪਾਰਟੀਆਂ ਦਾ ਸਾਮਾਨ ਗਿਰਜਿਆਂ ਵਿਚ ਤਿਆਰ ਹੁੰਦਾ ਹੈ ਅਤੇ ਛੋਟੇ ਬਾਲਕਾਂ ਲਈ ਕਈ ਪ੍ਰਕਾਰ ਦੇ ਖਿਲਾਉਣੇ ਤੇ ਖੇਲਾਂ ਖੇਲਣ ਦੇ ਸਾਮਾਨ ਹਨ। ਸੋ ਜਿਸ ਤਰਾਂ ਜ਼ਮਾਨਾ ਬਦਲ ਰਿਹਾ ਹੈ ਤੇ ਲੋਕਾਂ ਦੀਆਂ ਚੀਆਂ ਬਦਲ ਰਹੀਆਂ ਹਨ,