ਪੰਨਾ:ਪੂਰਬ ਅਤੇ ਪੱਛਮ.pdf/306

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਧਾਰਮਕ ਜ਼ਿੰਦਗੀ

੧੯੯

ਮੁੱਢਲਾ ਅਸੂਲ ਹੈ ਕਿ ਵਾਹਿਗੁਰੂ ਨੂੰ ਖੁਸ਼ ਕਰਨ ਅਥਵਾ ਰੀਝਾਉਣ ਦਾ ਸਿਧਾ ਰਸਤਾ ਉਸ ਦੀ ਸਾਜੀ ਹੋਈ ਖਲਕਤ ਨਾਲ ਪਿਆਰ ਤੇ ਮੁਹੱਬਤ ਕਰਨਾ ਅਤੇ ਇਸ ਦੀ ਸੇਵਾ ਕਰਨਾ ਹੈ ਕਿਉਂਕਿ ਇਸ ਦਾ ਕਰਤਾ ਇਸੇ ਵਿਚ ਵਿਆਪਕ ਹੈ, "ਖ਼ਾਲਕ ਖ਼ਲਕ, ਖਲਕ ਮਹਿ ਖਾਲਕ, ਰਵਿ ਰਹਿਆ ਸਰਬ ਥਾਈਂ। ਪੰਤੂ ਸਾਡੀ ਧਾਰਮਿਕ ਹਾਲਤ ਕੀ ਹੈ? ਅਸੀਂ ਇਕ ਦੂਸਰੇ ਨੂੰ, ਇਹ ਸਮਝਕੇ ਕਿ ਇਹ ਹਿੰਦੂ ਹੈ ਇਹ ਮੁਸਲਮਾਨ, ਇਹ ਸਿਖ ਹੈ ਇਹ ਈਸਾਈ, ਆਦਿ, ਦੁਰਕਾਰਦੇ ਹਾਂ ਅਤੇ ਦੁਸਰਿਆਂ ਤੋਂ ਨਫਰਤ ਕਰਦੇ ਹਾਂ। ਆਪਣੇ ਮਜ਼ਹਬ ਤੋਂ ਬਿਨਾਂ ਹੋਰਨਾਂ ਨੂੰ ਅਸੀਂ ਸਤਿਕਾਰਨ ਲਈ ਤਿਆਰ ਨਹੀਂ। ਇਸ ਲਈ ਸਚੇ ਅਰਥਾਂ ਵਿਚ ਜੇਕਰ ਇਹ ਕਿਹਾ ਜਾਵੇ ਤਾਂ ਬਿਲਕੁਲ ਠੀਕ ਹੋਵੇਗਾ ਕਿ ਸਾਡੀ ਧਾਰਮਿਕ ਗਿਰਾਵਟ ਇਥੋਂ ਤਕ ਪੁੱਜ ਗਈ ਹੈ ਕਿ ਅਸੀਂ ਧਾਰਮਿਕ ਜ਼ਿੰਦਗੀ ਦਾ ਉ ਐੜਾ ਭੀ ਭੁਲ ਗਏ ਹਾਂ।

ਇਥੇ ਹੀ ਬਸ ਨਹੀਂ ਬਲਕਿ ਧਾਰਮਿਕ ਗਿਰਾਵਟ ਸਾਡੀ ਸਮੁਚੀ ਕੌਮੀ ਜ਼ਿੰਦਗੀ ਨੂੰ ਭੀ ਹਰ ਪਾਸਿਓਂ ਢਾਹ ਲਾ ਰਹੀ ਹੈ। ਪੱਛਮੀ ਦੇਸਾਂ ਵਿਚ ਦੇਖਿਆ ਜਾਂਦਾ ਹੈ ਕਿ ਕੋਈ ਮਤਾਂ ਦੇ ਪੈਰੋਕਾਰ ਇਕੇ ਦੇਸ਼ ਵਿਚ ਬੜੀ ਸ਼ਾਂਤੀ ਨਾਲ ਵਸਦੇ ਹਨ, ਕਈਆਂ ਮੁਲਕਾਂ ਦੀ ਵਸੋਂ ਵਿਚ ਬਹੁਤ ਸਾਰੀਆਂ ਕੌਮਾਂ ਦੇ ਬੰਦੇ ਹਨ, ਪ੍ਰੰਤੂ ਇਹ ਸਭ ਕੁਝ ਸਮਚੀ ਕੌਮੀ ਜ਼ਿੰਦਗੀ ਨੂੰ ਕਿਸੇ ਪ੍ਰਕਾਰ ਦੀ ਕੋਈ ਫੀਸ ਨਹੀਂ ਲਾ ਸਕਦੇ। ਅਮਰੀਕਾ ਵਿਚ ਦੁਨੀਆਂ ਦੀਆਂ ਲਗਭਗ ਸਾਰੀਆਂ ਕੌਮਾਂ ਦੇ ਆਦਮੀ ਪਾਏ ਜਾਂਦੇ ਹਨ ਅਤੇ ਖਾਸ