ਪੰਨਾ:ਪੂਰਬ ਅਤੇ ਪੱਛਮ.pdf/307

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



੩00

ਪੂਰਬ ਅਤੇ ਪੱਛਮ

ਕਰਕੇ ਯੂਰਪੀਅਨ ਕੌਮਾਂ ਤਾਂ ਬਹੁਤੀ ਗਿਣਤੀ ਵਿਚ ਹਨ- ਅੰਜ਼ੀ, ਫਰਾਂਸ, ਜਰਮਨ, ਡਚ, ਸਪਾਨੀ, ਇਟਾਲੀਅਨ, ਆਦਿ ਸਭ ਕੌਮਾਂ ਦੇ ਆਦਮੀ ਇਥੇ ਮੌਜੂਦ ਹਨ। ਕੈਨੇਡਾ ਵਿਚ ਅੰਗਜ਼ ਤੇ ਫਰੈਂਚ ਲੋਕ ਬੜੇ ਆਰਾਮ ਨਾਲ ਵਸਦੇ ਹਨ। ਸਇਟਜ਼ਰਲੈਂਡ ਅਤੇ ਹੋਰ ਕਈ ਵਸਤੀ ਯੂਰਪੀਅਨ ਮੁਲਕਾਂ ਵਿਚ ਕਈਆਂ ਕੌਮਾਂ ਦੇ ਆਦਮੀ ਇਕੱਠੇ ਰਹਿੰਦੇ ਹਨ। ਪੰਤੂ ਇਨਾਂ ਵਿਚ ਸਾਤੇ ਵਾਂਗ ਕਦੀ ਮਜ਼ਹਬੀ ਜਾਂ ਕੌਮੀ ਝਗੜ ਨਹੀਂ ਹੋਏ। ਸਾਡੇ ਦੇਸ ਦੀਆਂ ਅਖਬਾਰਾਂ ਵਿਚ ਆਏ ਦਿਨ ਇਹੀ ਖਬਰਾਂ ਨਿਕਲਦੀਆਂ ਹਨ ਕਿ ਫਲਾਨੇ ਥਾਂ ਹਿੰਦੂ-ਮੁਸਲਿਮ ਫਸਾਦ ਹੋ ਗਿਆ, ਇਤਨੇ ਮਰੇ ਤੇ ਇਤਨੇ ਘਾਇਲ ਹੋਕੇ ਹਸਪਤਾਲ ਪਏ ਹਨ। ਮਜ਼ਹਬੀ ਨਫਰਤ ਇਥੋਂ ਤਕ ਵਧ ਗਈ ਹੈ ਕਿ ਇਕ ਦੂਸਰੇ ਨਾਲ ਕਿਸੇ ਪ੍ਰਕਾਰ ਦਾ ਮਿਲਵਰਤਣ ਹੀ ਨਹੀਂ ਰਿਹਾ। ਹਿੰਦੂ ਮੁਸਲਮਾਨ ਦੇ ਘਰ ਦੀ ਕੋਈ ਖਾਣ ਪੀਣ ਵਾਲੀ ਚੀਜ਼ ਗੋਹਨ ਨਹੀਂ ਕਰ ਸਕਦਾ ਕਿਉਂਕਿ ਉਸ ਦਾ ਧਰਮ ਭਰਿਸ਼ਟ ਹੁੰਦਾ ਹੈ; ਮੁਸਲਮਾਨ ਸਿਖ ਦੇ ਘਰ ਦਾ ਨਹੀਂ ਖਾ ਸਕਦਾ ਕਿਉਂਕਿ ਸਿਖ ਝਟਕਾ ਖਾਂਦੇ ਹਨ ਤੇ ਮੁਸਲਮਾਨ ਹਲਾਲ ਤੋਂ ਬਿਨਾਂ ਹੱਥ ਨਹੀਂ ਲਾਉਂਦੇ; ਸਿਖ ਭਾਵੇਂ ਉਪਰੋਂ ਉਪਰੋਂ ਆਪਣੇ ਧਰਮ ਦੀ ਵਿਸ਼ਾਲਤਾ ਦੀਆਂ ਕਿਤਨੀਆਂ ਡੀਗਾਂ ਪਏ ਮਾਰਨ ਪੰਤ ਅਮਲੀ ਜ਼ਿੰਦਗੀ ਵਿਚ ਇਨਾਂ ਤੇ ਹਿੰਦੂ ਮਤ ਦਾ ਹੀ ਪ੍ਰਭਾਵ ਹੈ। ਸਾਡੀ ਧਾਰਮਿਕ ਕਮਜ਼ੋਰੀ ਇਥੋਂ ਤਕ ਪੁਜ ਗਈ ਹੈ ਕਿ ਮਸੀਤ ਦੇ ਸਾਹਮਣੇ ਵਾਜਾ ਵਜਣ ਨਾਲ