ਪੰਨਾ:ਪੂਰਬ ਅਤੇ ਪੱਛਮ.pdf/308

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧਾਰਮਕ ਜ਼ਿੰਦਗੀ

੩੦੧

ਮੁਸਲਮਾਨਾਂ ਦੇ ਧਰਮ ਦਾ ਕੁਝ ਨਹੀਂ ਰਹਿੰਦਾ ਅਤੇ ਆਰਤੀ ਵੇਲੇ ਜੇਕਰ ਮਸੀਤ ਵਿਚੋਂ ਬਾਂਗ ਦੀ ਅਵਾਜ਼ ਹਿੰਦ ਦੇ ਕੰਨਾਂ ਵਿਚ ਪੈ ਜਾਵੇ ਤਾਂ ਉਸ ਦੀ ਸਾਰੀ ਇਬਾਦਤ ਬਰਬਾਦ ਹੋਕੇ ਬੇਅਰਤ ਜਾਂਦੀ ਹੈ। ਸੁਭਾਵਕ ਹੀ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਕੀ ਇਹ ਮਜ਼ਹਬ ਹੈ ਕਿ ਮਖੌਲ?

ਸਾਡੀ ਇਸ ਧਾਰਮਿਕ ਗਿਰਾਵਟ ਦੇ ਕਈ ਕਾਰਨ ਹਨ। ਸਭ ਤੋਂ ਮੁਢਲਾ ਕਾਰਨ ਤਾਂ ਆਮ ਜਨਤਾ ਵਿਚ ਵਿਦਿਯਾ ਦੀ ਅਣਹੋਂਦ ਤੇ ਆਪੋ ਆਪਣੇ ਧਰਮਾਂ ਦੀ ਬਾਬਤ ਅਗਿਆਨਤਾ ਹੈ। ਵਿਦ ਹੀਣ ਹੋਣ ਦੇ ਕਾਰਨ ਲੋਕ ਵਹਿਮੀ ਤੇ ਭਰਮੀ ਹਨ। ਇਸ ਲਈ ਇਹ ਉਨ੍ਹਾਂ ਚਲਾਕ ਤੇ ਜ਼ਮਾਨਾ ਸਜ਼ ਆਦਮੀਆਂ ਦਾ ਝਟ ਪਟ ਸ਼ਿਕਾਰ ਹੋ ਜਾਂਦੇ ਹਨ ਜਿਨ੍ਹਾਂ ਦੀ ਉਦਰ ਪੂਰਤੀ ਹੀ ਇਸੇ ਗਲ ਤੇ ਨਿਰਭਰ ਹੈ ਕਿ ਉਹ ਆਮ ਜਨਤਾ ਨੂੰ ਧੋਖਾ ਦੇਕੇ ਆਪਣਾ ਉੱਲੂ ਸਿੱਧਾ ਕਰਨ।

ਪੜ ਲਿਖੇ ਆਦਮੀਆਂ ਵਿਚ ਭੀ ਮਜ਼ਹਬ ਦੀ ਕੋਈ ਅੰਸ ਨਹੀਂ ਜਾਪਦੀ। ਨਿਕਟ ਵਰਤੀ ਹੋਕੇ ਇਨ੍ਹਾਂ ਦੀ ਪੜਚੋਲ ਕੀਤਿਆਂ ਪਤਾ ਚਲਦਾ ਹੈ ਕਿ ਇਨਾਂ ਵਿਚੋਂ ਬਹੁਤ ਸਾਰੇ ਮਜ਼ਹਬ ਤੋਂ ਨਫਰਤ ਕਰਦੇ ਹਨ ਅਤੇ ਕਈ ਇਥੋਂ ਤਕ ਭੀ ਚਲੇ ਗਏ ਹਨ ਕਿ ਉਹ ਕਿਸੇ ਮਜ਼ਹਬ ਤੇ ਭਰੋਸਾ ਹੀ ਨਹੀਂ ਰਖਦੇ। ਪੜਿਆਂ ਲਿਖਿਆਂ ਵਿਚ ਇਸ ਰੁਚੀ ਦੇ ਵਿਰਤ ਹੋਣ ਦਾ ਕਾਰਨ ਇਹ ਹੈ ਕਿ ਆਮ ਪ੍ਰਚਲਤ ਧਰਮਾਂ ਦੇ ਪੋਲਾਂ ਨੂੰ ਇਹ ਚੰਗੀ ਤਰਾਂ ਸਮਝ ਗਏ ਹਨ ਇਸ ਲਈ ਇਹ ਅੰਧਾ ਧੁੰਦ ਆਮ ਅਨਪੜ੍ਹ