ਪੰਨਾ:ਪੂਰਬ ਅਤੇ ਪੱਛਮ.pdf/309

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੦੨

ਪੂਰਬ ਅਤੇ ਪੱਛਮ

ਲੋਕਾਂ ਵਾਂਗ ਉਨਾਂ ਗਲਾਂ ਤੇ ਭਰੋਸਾ ਨਹੀਂ ਕਰਨਾ ਚਾਹੁੰਦੇ = ਜਿਨ੍ਹਾਂ ਨੂੰ ਇਨ੍ਹਾਂ ਦੀ ਆਪਣੀ ਜ਼ਮੀਰ ਨ ਮੰਨੇ। ਇਸ ਲਈ ਇਹ ਕੋਝੀ ਜਿਹੀ ਧਾਰਮਿਕ ਜ਼ਿੰਦਗੀ ਨੂੰ ਜੋ ਕਿ ਸਾਡੇ ਦੇਸ਼ ਵਿਚ ਆਮ ਪ੍ਰਚਲਤ ਹੈ ਤਲਾਂਜਲੀ ਦੇ ਕੇ ਇਖਲਾਕੀ ਜ਼ਿੰਦਗੀ ਬਸਰ ਕਰਨ ਲਈ ਮਜਬੂਰ ਹੋਏ ਹੋਏ ਹਨ। ਦੂਸਰੇ ਪਾਸੇ ਸੁਸਾਇਟੀ ਵਲੋਂ ਇਤਨੀ ਅਨਗਹਿਲੀ ਹੋਈ ਹੈ ਕਿ ਉਨ੍ਹਾਂ ਇਨ੍ਹਾਂ ਅਨਪੜ ਤੇ ਪੜੇ ਲਿਖੇ ਤਬਕਿਆਂ ਵਿਚਕਾਰ ਪੈ ਰਹੇ ਧਾਰਮਿਕ ਵਿਤਕਰੇ ਦੀ ਪ੍ਰਵਾਹ ਹੀ ਨਹੀਂ ਕੀਤੀ; ਧਰਮ ਸ਼ਾਸਤੂ ਨੂੰ ਦਿਮਾਗੀ ਰੰਗ ਹੀ ਕੋਈ ਨਹੀਂ ਦਿਤਾ ਅਤੇ ਪੜੇ ਲਿਖੇ ਵਿਚਾਰਵਾਨ ਦਿਮਾਗਾਂ ਦੀ ਵਿਚਾਰ ਲਈ ਕੋਈ ਖਰਾਕ ਹੀ ਪੈਦਾ ਨਹੀਂ ਕੀਤੀ। ਅਜੇਹੀ ਹਾਲਤ ਵਿਚ ਇਹ ਕੋਈ ਅਨਹੋਣੀ ਗਲ ਨਹੀਂ ਕਿ ਦਿਨੋਂ ਦਿਨ ਪੜ ਲਿਖੇ ਤੇ ਵਿਚਾਰਵਾਨ ਆਦਮੀ ਕਟੜ ਧਾਰਮਿਕ ਜ਼ਿੰਦਗੀ ਤੋਂ ਦੂਰ ਹੁੰਦੇ ਜਾਣ।

ਕਿਸੇ ਮੁਲਕ ਦੀ ਕਿਸੇ ਸੰਸਥਾ ( Institution } ਵਲ ਨਜ਼ਰ ਮਾਰੋ ਤੁਹਾਨੂੰ ਪਤਾ ਲਗੇਗਾ ਕਿ ਜਿਸ ਨੇ ਸਮੇਂ ਦੇ ਗੇੜ ਨਾਲ ਸਮੇਂ ਦੀਆਂ ਲੋੜਾਂ ਅਨੁਸਾਰ ਆਪਣੇ ਰੂਪ ਨੂੰ ਨਹੀਂ ਢਾਲਿਆ ਅਤੇ ਜੋ ਛੱਪੜ ਦੇ ਖੜੇ ਪਾਣੀ ਵਾਂਗ ਇਕੇ ਥਾਂ ਤੇ ਖੜੀ ਰਹੀ ਹੈ ਉਸ ਨੇ ਅੰਤ ਨੂੰ ਕਾਲ ਦਾ: ਮੁੰਹ ਦੇਖਿਆ ਹੈ ਅਤੇ ਇਸਦੇ ਉਲਟ ਜੋ ਦਰਿਆ ਦੇ ਵਹਿਣ ਵਾਂਗ ਸਮੇਂ ਦੇ ਵਹਿਣ ਨਾਲ ਆਪ ਵਹਿੰਦੀ ਗਈ ਹੈ। ਅਤੇ ਆਪਣੇ ਆਪ ਨੂੰ ਲੋਕਾਂ ਲਈ ਹਰ ਸਮੇਂ ਲਾਭਦਾਇਕ ਬਣਾਈ ਰਖਿਆ ਹੈ ਉਸ ਨੇ ਸਦਾ ਹੀ ਉਨਤੀ ਕੀਤੀ