ਪੰਨਾ:ਪੂਰਬ ਅਤੇ ਪੱਛਮ.pdf/310

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧਾਰਮਕ ਜ਼ਿੰਦਗੀ

੩੦੩

ਹੈ। ਤਾਂ ਤੇ ਵੇਲਾ ਹੈ ਕਿ ਅਸੀਂ ਅਜੇ ਭੀ ਇਸ ਅਨਗਹਿਲੀ ਦੀ ਨੀਂਦਰ ਤੋਂ ਉਠੀਏ ਤੇ ਪਿਛਲੀ ਕਮੀ ਨੂੰ ਪੂਰਾ ਕਰੀਏ। ਆਪੋ ਆਪਣੇ ਮਜ਼ਹਬਾਂ ਦੀ ਉਨਤੀ ਲੜਦੇ ਹੋਏ ਹਰ ਇਕ ਯੋਗ ਉਪਾ ਕਰੀਏ ਕਿ ਕਿਸੇ ਪ੍ਰਕਾਰ ਦਾ ਪਾਖੰਡ ਜਾਂ ਡਿੰਭ ਸਾਡੇ ਧਰਮ ਵਿਚ ਬਾਕੀ ਨਾ ਰਹਿ ਜਾਵੇ। ਇਸ ਦੇ ਫਲਸਫੇ ਦੀ ਮੁੜ ਨਵੇਂ ਸਿਰੇ ਪੜਚੋਲ ਕਰੀਏ ਤੇ ਇਸ ਨੂੰ ਨਵਾਂ ਰੰਗ ਦੇ ਕੇ ਅਸੀਂ ਆਪਣੇ ਧਰਮਾਂ ਦੇ ਆਗੂਆਂ ਦੀ ਸਿਖਿਆ ਦੀ ਅਸਲੀਅਤ ਢੰਡਣ ਦੀ ਕੋਸ਼ਿਸ਼ ਕਰੀਏ। ਆਪਣੇ ਮਜ਼ਹਬਾਂ ਵਿਚ ਆਈਆਂ ਹੋਈਆਂ ਉਣਤਾਈਆਂ ਨੂੰ ਕ ਕੇ ਇਨ੍ਹਾਂ ਦੀਆਂ ਰਵਾਇਤਾਂ ਮੁਢਲੇ ਅਸੂਲਾਂ ਤੇ ਅਮਲੀ ਸਿਖਿਆ ਨੂੰ ਅਸਲੀ ਅਰਥਾਂ ਵਿਚ ਸਮਝਕੇ ਦੂਸਰਿਆਂ ਨੂੰ ਸਮਝਾਈਏ

ਇਸ ਧਾਰਮਕ ਸੁਧਾਈ ਦੇ ਰਸਤੇ ਵਿਚ ਬੜੀਆਂ ਔਕੜਾਂ ਦਾ ਸਾਮਣਾ ਕਰਨਾ ਪਵੇਗਾ ਕਿਉਂਕਿ ਆਮ ਜਨਤਾ ਦੇ ਅਨਪੜ ਅਤੇ ਸਾਡੇ ਕਹਾਉਤੀ ਧਾਰਮਿਕ ਲੀਡਰਾਂ ਦੇ ਖੁਦਗਰਜ਼ ਹੋਣ ਦੇ ਕਾਰਨ ਕਿਸੇ ਮਾਮੂਲੀ ਤੋਂ ਮਾਮੂਲੀ ਗਲ ਦੇ ਸੁਧਾਰ ਵਿਚ ਰਾਈ ਦਾ ਪਹਾੜ ਬਣਾਇਆ ਜਾਵੇਗਾ ਤੇ ਸੁਧਾਰ ਕਰਨ ਵਾਲਿਆਂ ਨੂੰ ਧਾਰਮਿਕ ਗਦਾਰੀ ਦੇ ਤਮਗੇ ਦਿਤੇ ਜਾਣਗੇ। ਉਦਾਹਰਣ ਲਈ ਦੂਰ ਜਾਣ ਦੀ ਲੋੜ ਨਹੀਂ, ਅਸੀਂ ਸਿਖ ਧਰਮ ਸੰਬੰਧੀ ਹੀ ਇਕ ਸਰਸਰੀ ਗਲ ਤੇ ਵਿਚਾਰ ਕਰਦੇ ਹਾਂ। ਗੁਰਮੁਖੀ ਭਾਸ਼ਾ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਲਿਖਤ ਵਿਚ ਲਿਆਂਦਾ ਅਤੇ ਆਮ ਜਨਤਾ ਦੀ ਸਹੂਲੀਅਤ ਲਈ ਸਿਖ ਧਰਮ ਦੀ