ਪੰਨਾ:ਪੂਰਬ ਅਤੇ ਪੱਛਮ.pdf/311

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੦੪

ਪੂਰਬ ਅਤੇ ਪੱਛਮ

ਧਾਰਮਿਕ ਬਾਣੀ ਅਥਵਾ ਸ੍ਰੀ ਗੁਰੁ ਗ੍ਰੰਥ ਸਾਹਿਬ ਨੇ ਭੀ ਇਸੇ ਲਿਖਤ ਵਿਚ ਲਿਖਿਆ ਗਿਆ। ਚੂੰਕਿ ਉਨ੍ਹਾਂ ਦਿਨਾਂ ਵਿਚ ਇਸ ਲਿਖਤ ਦਾ ਕੇਵਲ ਮੁੱਢ ਹੀ ਬੱਝਾ ਸੀ ਇਸ ਲਈ ਹੈਰਾਨੀ ਦੀ ਗੱਲ ਨਹੀਂ ਕਿ ਇਸ ਪ੍ਰਾਚੀਨ ਲਿਖਤ ਵਿਚ ਕੋਈ ਉਣਤਾਈ ਰਹਿ ਗਈ ਹੋਵੇ। ਗੁਰੂ ਸਾਹਿਬਾਨ ਦੇ ਸਮੇਂ ਤੋਂ ਬਾਅਦ ਗੁਰਮੁਖੀ ਲਿਖਤ ਵਿਚ ਪਦ-ਵੰਡ ਦਾ ਵਾਧਾ ਹੋਇਆ, ਜਿਸ ਅਨੁਸਾਰ ਹਰ ਇਕ ਵਾਕ ਨੂੰ ਵਖੋ ਵਖ ਪਦਾਂ ਵਿਚ ਵੰਡਿਆ ਗਿਆ ਅਤੇ ਜਿਸ ਤੋਂ ਲਿਖਤ ਦਾ ਭਾਵ ਪੂਰੀ ਤਰਾਂ ਪ੍ਰਗਟ ਹੋਣ ਲਗਾ। ਹੁਣ ਇਹ ਗਲ ਹਰ ਇਕ ਸਾਧਾਰਣ ਬੁਧੀ ਵਾਲਾ ਆਦਮੀ ਭੀ ਸਮਝ ਸਕੇਗਾ ਕਿ ਜੇਕਰ ਸ੍ਰੀ ਰਰੁ ਗ੍ਰੰਥ ਸਾਹਿਬ ਦੀ ਲਿਖਤ ਵਿਚ ਪਦ-ਵੰਡ ਕੀਤੀ ਜਾਵੇ ਤਾਂ ਬਾਣੀ ਦਾ ਸੁਧ ਪਾਠ ਕਰਨ ਵਿਚ ਬਹੁਤ ਸੌਖ ਹੋ ਜਾਵੇਗਾ, ਪੰਤੁ ਇਹੀ ਗਲ ਕਿਸੇ ਕਟੜ ਧਾਰਮਿਕ ਆਗੂ ਜਾਂ ਧਾਰਮਕਿ ਜੱਥੇ ਦੇ ਪੇਸ਼ ਕਰੋ ਓਹ ਨ ਕੇਵਲ ਇਸ ਨੂੰ ਮੰਨਣ ਲਈ ਨਹੀਂ ਤਿਆਰ ਹੋਵੇਗਾ ਬਲਕਿ ਤੁਹਾਡੇ ਤੇ ਸਖਤ ਘਿਰਣ ਪਰਗਟ ਕਟੇ ਅਤੇ ਸੰਭਵ ਹੈ ਕਿ ਤੁਹਾਨੂੰ ਕਾਫਰੀ ਦਾ ਫਤਵਾ ਭੀ ਲਾ ਦੇਵੇ ਕਿਓਕਿ ( ਉਸ ਦੇ ਖਿਆਲ ਅਟ ਸਾਰ) ਤੁਸੀਂ ਸਿਖ ਗੁਰੂਆਂ ਦੀ ਹੱਤਕ ਕੀਤੀ ਹੈ! ਸੋ ਇਹ ਵਹਿਮ ਦੀ ਇੰਤਹਾ ਨਹੀਂ ਤਾਂ ਹੋਰ ਕੀ ਹੈ?

ਕਈਆਂ ਵਲੋਂ ਚਰ ਡਾਹੀ ਜਾਂਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਦ-ਵੰਡ ਕਰਨੀ ਇਸ ਲਈ ਉਚਿਤ ਨਹੀਂ ਕਿ ਬਾਣੀ ਦੇ ਅਰਥਾਂ ਵਿਚ ਫਰਕ ਨ ਪੈ