ਪੰਨਾ:ਪੂਰਬ ਅਤੇ ਪੱਛਮ.pdf/316

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਜ਼ਿੰਦਗੀ ਦਾ ਮੰਤਵ

੩੦੯

ਕਿ ਇਸਨੂੰ ਪ੍ਰਾਪਤ ਕਰਨ ਲਈ ਦੇਵ) ਭੀ ਦਿਨ ਰਾਤ, ਬੇਨਤੀਆਂ ਪਏ ਕਰਦੇ ਹਨ, ਇਸ ਦੇਹੀ ਕਉ ਸਿਮਰਹਿ ਦੇਵ`, ਤਾਕਿ ਉਹ ਇਸ ਜਾਮੇ ਵਿਚ ਆਕੇ ਆਪਣੀ ਕਲਿਆਨ ਪ੍ਰਾਪਤ ਕਰਨ ਦੇ ਯੋਗ ਹੋ ਸਕਣ।

ਉਨਾਂ ਸਾਇੰਸਦਾਨਾਂ ਦਾ ਜਿਨ੍ਹਾਂ ਬ੍ਰਹਮੰਡ ਦੇ ਵਿਕਾਸ਼ ( Evolution of the Univer: e zini fazaini zi ਖੋਜ ਕੀਤੀ ਹੈ, ਭੀ ਇਹੀ ਖਿਆਲ ਹੈ ਕਿ ਮਾਨਸ ਜਨਮ ਦੀ ਅਵਸਥਾ ਹੋਰ ਸਭ ਪ੍ਰਕਾਰ ਦੇ ਜੀਵਾਂ ਤੋਂ ਉੱਚੀ ਹੈ ਅਤੇ ਕਾਦਰ ਦੀ ਕੁਦਰਤ ਦਾ ਪ੍ਰਾਚੀਨ ਸਮੇਂ ਤੋਂ ਲੈ ਕੇ ਹੁਣ ਤਕ ਬਣਾਇਆ ਹੋਇਆ ਇਹ ( ਮਾਨੁਖ ਦੇਹ) ਸਭ ਤੋਂ ਚੰਗਾ ਨਮੂਨਾ ਹੈ। ਇਨ੍ਹਾਂ ਸਾਇੰਸਦਾਨਾਂ ਦੇ ਖਿਆਲ ਅਨੁਸਾਰ, ਆਦਮੀ ਨੂੰ ਵਰਤਮਾਨ ਸ਼ਕਲ ਧਾਰਨ ਕਰਨ ਲਈ ਅਨੇਕਾਂ ਔਖੀਆਂ ਘਾਟੀਆਂ ਵਿਚ ਦੀ ਲੰਘਣਾ ਪਿਆ ਹੈ। ਇਹ ਕਹਿੰਦੇ ਹਨ ਕਿ ਸਭ ਤੋਂ ਪਹਿਲਾਂ ਅਗਨੀ, ਪਾਣੀ ਤੇ ਵਾਯੂ ਇਕ ਮਿਕ ਮਿਲੇ ਹੋਏ ਘਮਾਰ ਦੇ ਚਕਰ ਵਾਂਗ ਘੁੰਮਦੇ ਸਨ; ਕਈ ਯੁਗ ਬਤੀਤ ਹੋਣ ਤੇ ਇਸ ਅਗਨੀ ਦੇ ਵਾ ਵਰੋਲੇ ਨੇ ਅਨੇਕਾਂ ਖੰਡਾਂ ਤੇ ਹਿਮੰਡਾਂ ਦੀ ਸ਼ਕਲ ਧਾਰਨ ਕੀਤੀ, ਜ਼ਮੀਨ, ਪਾਣੀ ਤੇ ਹਵਾ ਆਪੋ ਆਪਣੇ ਵਖੋ ਵਖਰੇ ਰੂਪਾਂ ਵਿਚ ਪ੍ਰਗਟ ਹੋਏ। ਇਸ ਤੋਂ ਬਾਅਦ ਇਕ ਸੂਖਮ ਜੜ ਪ੍ਰਮਾਣੂ ਕਾਦਰ ਦੀ ਕੁਦਰਤ ਅਨੁਸਾਰ ਚੇਤਨ ਪ੍ਰਮਾਣੂ ਦੀ ਸ਼ਕਲ ਵਿਚ ਆਇਆ ਤੇ ਇ ਤੋਂ ਇਸ ਸਰਿਸ਼ਟੀ ਤੇ ਜੀਵ ਅਥਵਾ ਜ਼ਿੰਦਗੀ ਦਾ ਅਰੰਭ ਹੋਇਆ। ਸਨੇ ਸੁਨੇ ਇਸ ਪ੍ਰਮਾਣੂ ਨੇ ਵਧਦੇ ਵਧ