ਪੰਨਾ:ਪੂਰਬ ਅਤੇ ਪੱਛਮ.pdf/317

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



੩੧੦

ਪੂਰਬ ਅਤੇ ਪੱਛਮ

ਦਿਆਂ ਦੇ, ਦਰਖਤਾਂ ਤੇ ਜਾਨਵਰਾਂ ਦੇ ਰੂਪ ਧਾਰਨ ਕੀਤੇ, ਅਤੇ ਇਨ੍ਹਾਂ ਜਾਨਵਰਾਂ ਨੇ ਛੋਟੀ ਸ਼੍ਰੇਣੀ ਤੋਂ ਵੱਡੀ ਤੇ ਵੱਡੀ ਤੋਂ ਉਸ ਤੋਂ ਭੀ ਵੱਡੀ ਵਿਚਦੀ ਲੰਘ ਕੇ-ਪਹਿਲੋਂ ਪਾਣੀ ਵਿਚ ਰਹਿਣ ਵਾਲੇ ਜਾਨਵਰ ਮੱਛੀਆਂ, ਆਦਿ; ਫੇਰ ਹੱਡ ਪੱਸਲੀ ਤੋਂ ਰਹਿਤ ਜ਼ਮੀਨ ਤੇ ਪੇਟ ਧਰ ਕੇ ਟਰਨ ਵਾਲੇ ਜੀਵ, ਫੇਰ ਉਡਾਰੀ ਲਾਉਣ ਵਾਲੇ ਜਾਨਵਰ, ਚਾਮਚੜਿੱਕ ਤੋਂ ਲੈ ਕੇ ਕਈ ਪ੍ਰਕਾਰ ਦੇ ਕਾਂ, ਚਿੜੀਆਂ, ਆਦਿ; ਇਕ ਖੁਰ ਵਾਲੇ ਜਾਨਵਰ, ਫਟੇ ਹੋਏ ਰਾਂ ਵਾਲੇ ਜਾਨਵਰ, ਬਾਂਦਰ, ਲੰਗੂਰ, ਆਦਿ-ਕਈ ਜੀਵ ਸ਼ੈਣੀਆਂ ਦੀ ਅਨਗਿਣਤ ਯੁਗਾਂ, ਯੁਗਾੜਾਂ ਵਿਚ ਇਕ ਲੰਮੀ ਯਾਤਰਾ ਕਰਕੇ ਆਦਮੀ ਦਾ ਰੂਪ ਧਾਰਿਆ। ਇਹ ਸਾਇੰਸਦਾਨ ਦਸਦੇ ਹਨ ਕਿ ਜੀਵ ਨੂੰ ਮਾਨਸ ਦੇਹ ਧਾਰਿਆਂ ਕੋਈ 10,00 ਬਰਸ ਹੋ ਚੁਕੇ ਹਨ ਅਤੇ ਪਹਿਲਾਂ ਆਦਮੀ ਆਪਣੇ ਸਾਥੀਆਂ ਸ਼ੇਰਾਂ, ਬਘਿਆੜਾਂ ਤੇ ਰਿੱਛਾਂ ਨਾਲ ਜੰਗਲਾਂ ਦੀਆਂ ਕੰਦਰਾਂ ਵਿਚ ਹੀ ਰਹਿੰਦਾ ਸੀ। ਉਸ ਸਮੇਂ ਇਹ ਇਨ੍ਹਾਂ ਜਾਨਵਰਾਂ ਦੀ ਬੋਲੀ ਭੀ ਸਮਝ ਸਕਦਾ ਸੀ, ਪ੍ਰੰਤੂ ਸਮਾਂ ਪੈਣ ਤੇ ਇਹ ਆਪ ਤਾਂ ਉਨਤੀ ਦੀ ਸੜਕ ਤੇ ਵਾਹੋ ਦਾਹ ਦੌੜਦਾ ਸੂਟ ਬੂਟ ਤੇ ਹੈਟ ਪਹਿਨਕੇ ਸ਼ਾਨਦਾਰ ਬੰਗਲਿਆਂ ਵਿਚ ਰਹਿਣ ਲਗ ਪਿਆ ਅਤੇ ਆਪਣੇ ਸਾਥੀਆਂ ਨੂੰ ਉਥੇ ਹੀ ਛੱਡ ਆਇਆ ਜੋ ਹੁਣ ਤਕ ਵਿਚਾਰੇ ਜੰਗਲਾਂ ਵਿਚ ਹੀ ਵਾਸਾ ਕਰਦੇ ਹਨ!*


  • ਜੀਵ ਦੇ ਵਕਾਸ਼ ਦੀ ਸੰਖੇਪ ਅਤੇ ਦਿਲਚਸਪ ਕਹਾਣੀ