ਪੰਨਾ:ਪੂਰਬ ਅਤੇ ਪੱਛਮ.pdf/318

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਿੰਦਗੀ ਦਾ ਮੰਤਵ

੩੧੧

ਮੁਕਦੀ ਗਲ ਇਹ ਹੈ ਕਿ ਭਾਵੇਂ ਮਜ਼ਹਬੀ ਪਹਿਲੂ ਤੋਂ ਦੇਖੋ ਜਾਂ ਸਾਇੰਸ ਦੀ ਤਾਕੀ ਵਿਚਦੀ ਝਾਤੀ ਮਾਰੋ, ਸਿਧ ਇਹ ਹੋਵੇਗਾ ਕਿ ਮਾਨਸ ਅਵਸਥਾ ਜੀਵ ਦੀ ਉਨਤੀ ਦਾ ਅਖੀਰੀ ਤੇ ਸਭ ਤੋਂ ਉਚਾ ਦਰਜਾ ਹੈ। ਤਾਂ ਤੇ ਸਾਡੇ ਲਈ ਇਹ ਉਚਿਤ ਹੈ ਕਿ ਅਸੀਂ ਇਸ ਗਲ ਵਲ ਕੁਝ ਧਿਆਨ ਦੇਈਏ ਕਿ ਵਰਤਮਾਨ ਦੁਨੀਆਂ ਵਿਚ ਇਸ ਮਾਨਸ ਜਨਮ ਦਾ ਅਸਲੀ ਮੰਤਵ ਕੀ ਸਮਝਿਆ ਜਾਂਦਾ ਹੈ।

੨-ਪੱਛਮੀ ਨਕਤਾ ਨਿਗਾਹ

ਇਹ ਗਲ ਮੰਨਣੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਵਰਤਮਾਨ ਸਮੇਂ ਵਿਚ ਪੱਛਮੀ ਲੋਕਾਂ ਦੇ ਮਾਨਸ ਜ਼ਿੰਦਗੀ ਜਾਂ ਇਸਦੇ ਅਸਲੀ ਮੰਤਵ ਸਬੰਧੀ ਕੋਈ ਡੂੰਘੇ ਵਿਚਾਰ ਨਹੀਂ। ਸਚ ਇਹ ਹੈ ਕਿ ਪੱਛਮੀ ਦੇਸ਼ਾਂ ਦੀ ਵਸੋਂ ਦਾ ੯੦ ਫ਼ੀ ਸਦੀ ਹਿਸਾ ਤਾਂ ਇਸ ਗਲ ਦੀ ਬਾਬਤ ਕੁਝ ਖਿਆਲ ਹੀ ਨਹੀਂ ਕਰਦਾ। ਉਹ ਆਪਣੇ ਦੁਨਿਆਵ ਧੰਦਿਆਂ ਵਿਚ ਇਤਨੇ ਖਚਤ ਹਨ ਕਿ ਇਨ੍ਹਾਂ ਨੂੰ ਅਜੇਹੇ ਸਖਮ ਮਸਲਿਆਂ ਸਬੰਧੀ ਕੋਈ ਖੋਜ ਜਾਂ ਵਿਚਾਰ ਕਰਨ ਦਾ ਅਵਸਰ ਹੀ ਨਹੀਂ ਮਿਲਦਾ। ਇਹੀ ਕਾਰਨ ਹੈ। ਕਿ ਪੱਛਮੀ ਦੁਨੀਆਂ ਨੂੰ ਆਮ ਤੌਰ ਤੇ ਮਾਦਾ ਪਸਤ ( Materialist) ਕਿਹਾ ਜਾਂਦਾ ਹੈ ਅਤੇ ਇਹ ਗਲ ਪੱਛਮੀ


ਪੜ੍ਹਨ ਲਈ ਦੇਖੋ ਐਚ. ਜ. ਵੇਲਜ਼ ਦੀ ਰਚਤ "ਦ ਆਉਟ ਲਾਇਨ ਔਫ fਹਸਟਰ ਦੇ ਪਹਲੇ ਨੌਂ ਕਾਂਡ।