ਪੰਨਾ:ਪੂਰਬ ਅਤੇ ਪੱਛਮ.pdf/319

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੧੨

ਪੂਰਬ ਅਤੇ ਪੱਛਮ

ਦੇਸ਼ਾਂ ਦੇ ਵਿਚਾਰਵਾਨ ਵਿੱਦਵਾਨ ਭੀ ਮੰਨਦੇ ਹਨ ਕਿ ਉਹ ਦਾ ਪੁਸਤੀ ਵਿਚ ਸਭ ਤੋਂ ਅਗੇ ਲੰਘ ਗਏ ਹਨ।

ਸਾਡਾ ਖਿਆਲ ਹੈ ਕਿ ਅਸੀਂ ਇਹ ਕਹਿਣ ਵਿਚ ਸਚਾਈ, ਤੋਂ ਦੂਰ ਨਹੀਂ ਕਿ ਵਰਤਮਾਨ ਸਮੇਂ ਵਿਚ ਆਮ ਤੌਰ ਤੇ ਪੱਛਮੀ ਲੋਕ ਮਨਖਾ ਜੀਵਨ ਨੂੰ ਇਹ ਜਗ ਮਿਠਾ ਤੇ ਅਰਾਲਾ ਕਿਨ ਡਿਠਾ' ਦੀ ਕਹਾਵਤ ਅਨੁਸਾਰ ਹੀ ਵਤੀਤ ਕਰਦੇ ਹਨ। ਇਸ ਲਈ ਹਰ ਇਕ ਪੁਰਸ਼ ਇਹੀ ਯਤਨ ਕਰਦਾ ਹੈ ਕਿ ਉਹ ਆਪਣੇ ਆਪ ਨੂੰ ਇਸ ਲਾਇਕ ਬਣਾਵੇ ਕਿ ਦੁਨੀਆਂ ਦੇ ਸੁਖ ਤੇ ਆਰਾਮ ਉਸਨੂੰ ਪ੍ਰਾਪਤ ਹੋ ਸਕਣ,--ਖਾਣ ਪੀਣ ਨੂੰ ਚੰਗੇ ਤੋਂ ਚੰਗਾ ਮਿਲ ਸਕੇ; ਰਿਹਾਇਸ਼ ਲਈ ਸੁੰਦਰ ਮਕਾਨ ਹੋਵੇ, ਜਿਸ ਵਿਚ ਬਿਜਲੀ, ਟੈਲੀ ਫੋਨ ਤੇ ਰੇਡੀਓ ਆਦਿ ਸਜੇ ਹੋਏ ਹੋਣ; ਪਹਿਨਣ ਲਈ ਵੰਨ ਸਵੰਨੀ ਦੇ ਕਪੜੇ ਹੋਣ; ਸਫਰ ਕਰਨ ਲਈ ਕਾਰ ਜਾਂ ਹਵਾਈ ਜਹਾਜ਼ ਉਸ ਦਾ ਆਪਣਾ ਹੋਵੇ, ਸਵੇਰੇ ਉਠਦਿਆਂ ਉਸ ਨੂੰ ਦੁਨੀਆਂ ਦੀਆਂ ਖਬਰਾਂ ਆਉਣ ਵਾਲਾ ਅਖਬਾਰ ਮਿਲੇ; ਸ਼ਾਮ ਨੂੰ ਦਿਲ ਪ੍ਰਚਾਵੇ ਲਈ ਥੀਏਟਰ, ਸਿਨੇਮਾ, ਨਾਚ ਆਦਿ ਉਸ ਨੂੰ ਪ੍ਰਾਪਤ ਹੋ ਸਕਣ; ਇਤਿ ਆਦਿ। ਮੁਕਦੀ ਗਲ ਇਹ ਕਿ ਆਪਣੀ ਜ਼ਿੰਦਗੀ ਨੂੰ ਐਸ਼ ਤੇ ਆਰਾਮ ਨਾਲ ਗੁਜਾਰਨਾ ਪੱਛਮੀ ਲੋਕਾਂ ਨੇ ਮਾਨਸ ਜਨਮ ਦਾ ਮੁਖ-ਮੰਤਵ ਸਮਝ ਛਡਿਆ ਹੈ।

ਇਸ ਸਬੰਧ ਵਿਚ ਕਮਲਾ ਅਕਾਲੀ ਜੀ ਆਪਣੀ ਰਾਏ ਪ੍ਰਗਟ ਕਰਦੇ ਹੋਏ ਪੱਛਮੀ ਲੋਕਾਂ ਸਬੰਧੀ ਇਉਂ ਲਿਖਦੇ ਹਨ:-ਇਨ੍ਹਾਂ ਦਾ ਸੂਰਜ ਦੇਵਤਾ ਬਿਜਲੀ।