ਪੰਨਾ:ਪੂਰਬ ਅਤੇ ਪੱਛਮ.pdf/320

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿੰਦਗੀ ਦਾ ਮੰਤਵ

੩੧੩

ਚੰਦਰਮਾਂ ਚਾਹ ਖਾਨੇ ਦੀ ਫੁਰਤੀਲੀ ਫਰੰਰਣ। ਇਨ੍ਹਾਂ ਦਾ ਧਰਮ-ਖਾਣਾ ਪੀਣਾ ਤੇ ਖੁਸ਼ ਰਹਿਣਾ, ਇਨ੍ਹਾਂ ਦੇ ਯਮ ਨਿਯਮ-ਸ਼ਕਲ ਸਵਾਰਕੇ ਰਖਣੀ, ਬਿਨਾਂ ਲੋੜ ਬੋਲਣਾ ਨਹੀਂ, ਰਾਹ ਜਾਂਦਿਆਂ ਪੱਲਾ ਛੋਹ ਜਾਵੇ ਤਾਂ ਖਿਮਾਂ ਮੰਗਣੀ ( I am sorry। ਇਨ੍ਹਾਂ ਦੇ ਮੰਦਰ-ਸਿਨੇਮਾ, ਥੀਏਟਰ, ਚਿਸ਼ਾਲਾ ਤੇ ਇਨ੍ਹਾਂ ਦਾ ਨਿਤਨੇਮ-ਅਖਬਾਰ।

"ਕਮਲਾ ਅਕਾਲ ਜੀ ਦੇ ਕਥਨ ਤੋਂ ਭੀ ਇਹੀ ਸਿਧ ਹੁੰਦਾ ਹੈ ਕਿ ਪੱਛਮੀ ਲੋਕਾਂ ਨੇ ਮਨੁਖਾ ਜੀਵਨ ਦਾ ਮੰਤਵ ਦੁਨਿਆਵੀ ਸੁਖ ਤੇ ਆਰਾਮ ਹੀ ਸਮਝਿਆ ਹੋਇਆ ਹੈ। ਦੁਨਿਆਵੀ ਸੁਖ ਪ੍ਰਾਪਤ ਕਰਨ ਲਈ ਥਾਂ ਥਾਂ ਤੇ ਮਾਇਆ ਦੀ ਲੋੜ ਪੈਂਦੀ ਹੈ। ਇਸ ਲਈ ਹਰ ਇਕ | ਆਦਮੀ ਦੀ ਇਹ ਦਿਲੀ ਤਾਂਘ ਹੁੰਦੀ ਹੈ ਕਿ ਉਹ ਆਪਣੇ ਗੁਜ਼ਾਰੇ ਲਈ ਬਹੁਤੀ ਤੋਂ ਬਹੁਤੀ ਮਾਇਆ ਇਕੱਠੀ ਕਰੇ। ਮਾਇਆ ਦਾ ਖਿਆਲ ਪੱਛਮੀ ਲੋਕਾਂ ਦੇ ਜੀਵਨ ਵਿਚ ਇਤਨਾ ਗਹਿਰਾ ਅਸਰ ਕਰ ਗਿਆ ਹੈ ਕਿ ਦੁਨੀਆਂ ਦੀ ਹਰ ਇਕ ਚੀਜ਼ ਨੂੰ ਉਹ ਮਾਇਕ ਨੁਕਤਾ ਨਿਗਾਹ ਤੋਂ ਹੀ ਦੇਖਦੇ ਹਨ। ਇਥੋਂ ਤਕ ਕਿ ਧਾਰਮਿਕ ਅਸਥਾਨਾਂ ਜਾਂ ਧਾਰਮਿਕ ਸੰਸਥਾਵਾਂ ਦੀ ਹੈਸੀਅਤ ਭੀ ਮਾਇਕ ਮੇਚੇ। ਨਾਲ ਹੀ ਮਿਣੀ ਜਾਂਦੀ ਹੈ ਅਤੇ ਵਿਦਿਯਕ ਆਸ਼ਰਮਾਂ, ਵਿਦਿਆ ਦੇ ਦਾਨੀਆਂ ਅਤੇ ਸਮਾਜਕ ਸੰਸਥਾਵਾਂ ਦੀ ਕੀਮਤ ਭੀ ਰੁਪੈ ਪੈਸਿਆਂ ਵਿਚ ਹੀ ਪਾਈ ਜਾਂਦੀ ਹੈ। ਮਨੁਖਾ ਜੀਵਨ ਦੀ ਹਰ ਇਕ ਹਰਕਤ ਨੂੰ ਮਾਇਕ ਰੰਗ ਦਿਤਾ ਜਾਂਦਾ ਹੈ ਅਤੇ ਇਉਂ ਜਾਪਦਾ ਹੈ ਕਿ ਪੱਛਮੀ ਜ਼ਿੰਦਗੀ