ਪੰਨਾ:ਪੂਰਬ ਅਤੇ ਪੱਛਮ.pdf/321

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੧੪

ਪੂਰਬ ਅਤੇ ਪੱਛਮ

ਵਿਚ ਮਾਇਆ ਦੀਆਂ ਪ੍ਰਕਰਮਾ ਕਰਨਾ ਹੀ ਇਸਦਾ ਮੁਖ ਮੰਤਵ ਸਮਝਿਆ ਜਾਂਦਾ ਹੈ।

ਇਥੇ ਇਹ ਦਸ ਦੇਣਾ ਜ਼ਰੂਰੀ ਭਾਸਦਾ ਹੈ ਕਿ ਉਪ੍ਰੋਕਤ ਲਿਖਤ ਤੋਂ ਇਹ ਨ ਸਮਝਿਆ ਜਾਵੇ ਕਿ ਪੱਛਮੀ ਮੁਲਕਾਂ ਵਿਚ ਮਨੁੱਖਾ ਜੀਵਨ ਦੀ ਸੁਖਮ ਦਸ਼ਾ ਵਲ ਕਿਸੇ ਨੇ ਖਿਆਲ ਹੀ ਨਹੀਂ ਦਿਤਾ ਜਾਂ ਮਨੁੱਖਾ ਜੀਵਨ ਦੇ ਅਸਲੀ ਮੰਤਵ ਸੰਬੰਧੀ ਕਿਸੇ ਨੇ ਕੋਈ ਵਿਚਾਰ ਹੀ ਨਹੀਂ ਕੀਤਾ। ਉਨਾਂ ਮੁਲਕਾਂ ਵਿਚ ਭੀ ਸਮੇਂ ਸਮੇਂ ਅਨੁਸਾਰ ਵਿੱਦਵਾਨ ਤੇ ਵਿਚਾਰਵਾਨ ਲੋਕ ਇਸ ਮਸਲੇ ਤੇ ਆਪੋ ਆਪਣੇ ਵਿਚਾਰ ਆਮ ਜਨਤਾ ਅਗੇ ਪੇਸ਼ ਕਰਦੇ ਗਏ ਹਨ।

ਇਸ ਸਬੰਧ ਵਿਚ ਸਕਰਾਤ ( Socrates) ਲਿਖਦਾ ਹੈ ਜ਼ਿੰਦਗੀ ਦਾ ਅਸਲੀ ਮੰਤਵ ਵਾਹਿਗੁਰੂ ਨਾਲ ਅਭੇਦਤਾ ਪ੍ਰਾਪਤ ਕਰਨਾ ਹੈ; ਉਹ ਰੂਹ ਜੋ ਵਾਹਿਗੁਰੂ ਦੀ ਪੈਰਵੀ ਕਰਦੀ ਹੈ (ਪਵਿਤ ਹੋਕੇ) ਵਾਹਿਗੁਰੂ ਵਰਗੀ ਹੀ ਹੋ ਜਾਂਦੀ ਹੈ। ਅਫਲਾਤੂਨ, ( Plato) ਆਦਰਸ਼ਕ ਜ਼ਿੰਦਗੀ ਵਲ ਇਸ਼ਾਰਾ ਕਰਦਾ ਹੋਇਆ ਲਿਖਦਾ ਹੈ: "ਗਿਆਨ ਦੇ ਸਚੇ ਚਾਹਵਾਨ ਦੀ ਇਹ ਕੁਦਰਤੀ ਖਾਹਸ਼ ਹੁੰਦੀ ਹੈ ਕਿ ਉਹ ਅਸਲੀਅਤ ( ਸੱਚ) ਦੀ ਪੜਤਾਲ ਕਰੇ ਅਤੇ ਜਦ ਤਕ ਸਚਾਈ ਨੂੰ ਨ ਪੁਜ ਜਾਵੇ ਆਪਣੇ ਯਤਨ ਜਾਰੀ ਰੱਖੇ॥ ਸਚਾਈ ਨੂੰ ਪੁਜਕੇ ਹੀ ਉਸ ਨੂੰ ਗਿਆਨ ਹੋ ਸਕਦਾ ਹੈ। ਅਤੇ ਗਿਆਨ ਪ੍ਰਾਪਤ ਕਰਕੇ ਹੀ ਉਹ ਆਪਣੀ ਜ਼ਿੰਦਗੀ ਨੂੰ ਸਫਲਾ ਕਰ ਸਕਦਾ ਹੈ। ਤਾਂਤੇ ਅਫਲਾਤਨ ਅਨੁਸਾਰ ਸੱਚ ਦੀ ਡ) ਮਾਨਸਕ ਜ਼ਿੰਦਗੀ ਦਾ ਅਸਲੀ ਮੰਤਵ