ਪੰਨਾ:ਪੂਰਬ ਅਤੇ ਪੱਛਮ.pdf/324

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਿੰਦਗੀ ਦਾ ਮੰਤਵ

੩੧੭

ਨਾਲੋਂ ਅਤਿ ਜ਼ਰੂਰੀ ਹੈ ਅਤੇ ਦੁਨਿਆਵੀ ਸੁਖਾਂ ਦੇ ਬਨੇ ਲਾਲਚ ਵਿਚ ਲਗਕੇ ਸਾਨੂੰ ਇਹ ਹੀਰਾ ਜਨਮ ਬੇਅਰਥ ਨਹੀਂ ਗੰਵਾਉਣਾ ਚਾਹੀਦਾ।

ਸ੍ਰੀ ਗੁਰੂ ਅਰਜਨ ਦੇਵ ਜੀ ਮਨੁਖਾ ਜੀਵਨ ਦੀ ਸਫਲਤਾ ਸਬੰਧੀ ਫ਼ਰਮਾਉਂਦੇ ਹਨ ਕਿ ਆਇਆ ਸਫਲ ਤਾਹ ਕਾ ਗੁਣੀਐ, ਜਾਸ ਰਸਨ ਹਰਿ ਹਰਿ ਜਸ ਭਣੀਐ? ਮਾਨਸ ਜਨਮ ਤਦ ਹੀ ਸਫਲਾ ਹੋ ਸਕਦਾ ਹੈ ਜੇਕਰ ਇਸ ਨੂੰ ਵਾਹਿਗੁਰੂ ਦੀ ਸਿਫਤ ਸਲਾਹ ਵਿਚ ਵਤੀਤ ਕੀਤਾ ਜਾਵੇ। ਇਸੇ ਪ੍ਰਕਾਰ ਇਕ ਹੋਰ ਥਾਂ ਸ੍ਰੀ ਗੁਰੂ ਜੀ ਫਰਮਾ-1 ਉਂਦੇ ਹਨ ਕਿ ਸਾਧ ਸੰਗ ਮਿਲ ਹਰਿ ਰਸ ਪਾਇਆ, ਕਹੁ ਨਾਨਕ ਸਫਲ ਉਹ ਕੱਇਆ। ਸ੍ਰੀ ਗੁਰੂ ਅਮਰ ਦਾਸ ਜੀ ਭੀ ਇਸ ਸਬੰਧ ਵਿਚ ਫਰਮਾਉਂਦੇ ਹਨ ਕਿ ਕਹੈ ਨਾਨਕ ਇਹ ਸੀਰ ਵਾਣ ਹੋਇਆ, ਜਿਸ ਸਤਿਗੁਰ ਸਿਉਂ ਚਿਤ ਲਾਇਆ। ਤਾਂ ਤੇ ਮਨੁਖਾ ਜਨਮ ਸਫਲਾ ਕਰਨ ਲਈ ਅਤੀ ਜ਼ਰੂਰੀ ਹੈ ਕਿ ਵਾਹਿਗੁਰੂ ਨਾਲ ਪ੍ਰੀਤ ਕੀਤੀ ਜਾਵੇ ਅਤੇ ਵਾਹਿਗੁਰੂ ਨਾਲ ਪ੍ਰੀਤ ਕਰਨ ਦਾ ਸਭ ਤੋਂ ਸੁਖੱਲਾ ਕਾ ਉਸ ਦੀ ਸਾਜੀ ਹੋਈ ਖਲਕਤ ਨਾਲ ਪਿਆਰ ਕਰਕੇ ਉਸ ਨੂੰ ਖੁਸ਼ ਕਰਨਾ ਹੈ। ਜੋ ਪਾਣੀ ਮਾਨਸ ਜਨਮ ਧਾਰਨ ਕਰਕੇ ਉਸ ਦੀ ਅਸਲੀ ਮਹੱਤਤਾ ਨੂੰ ਅਨਭਵ ਨਹੀਂ ਕਰਦਾ ਉਹ ਇਸ ਅਮੋਲਕ ਜਨਮ ਨੂੰ ਕੌਡੀਆਂ ਦੇ ਭਾ ਜੁਏ ਹਾਰ ਦਿੰਦਾ ਹੈ:-"ਵਿਚ ਸੰਗਤ ਹਰਿ ਪ੍ਰਭੁ ਵਰਤਦਾ ਦੇਖੋ ਸ਼ਬਦ ਵੀਚਾਰ; ਜਿਨ ਹਰਿ ਹਰਿ ਨਾਮੁ ਨ ਚੇਤਿਓ, ਤਿਨ ਜੂਐ ਜਨਮ ਸਭ ਹਾਰ; ਅਤੇ ਜੋ ਆਦਮੀ ਸਿਧੇ ਰਸਤੇ