ਪੰਨਾ:ਪੂਰਬ ਅਤੇ ਪੱਛਮ.pdf/325

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੧੮

ਪੂਰਬ ਅਤੇ ਪੱਛਮ

ਪੈਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਹੈ ਉਹ ਆਪ ਹੀ ਨਹੀਂ ਬਲਕਿ ਆਪਣੀ ਸਾਰੀ ਕੁਲ ਨੂੰ ਇਸ ਅਸਾਰ ਸੰਸਾਰ ਤੋਂ ਤਾਰਨ ਦਾ ਕਾਰਨ ਬਣਦਾ ਹੈ:ਸਚੀ ਭਗਤੀ ਸਚ ਰੜੇ, ਹਰ ਸਚੇ ਸਚਿਆਰ, ਆਏ ਸੇ ਪੂਛਾਣ ਹੈਂ ਸਭ ਕੁਲ ਕਾਂ ਕਹ ਉਧਾਰ ` ਸੀ ਕਬੀਰ ਜੀ ਫਰਮਾਉਂਦੇ ਹਨ ਕਿ ਮਾਨਸ ਜਨਮ ਦਾ ਇਕੋ ਇਕ ਲਾਭ ਵਾਹਿਗੁਰੂ ਨਾਲ ਪ੍ਰੇਮ ਕਰਨਾ ਹੀ ਹੈ: ਭਜਹੁ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਹ ਕੇਵਲ ਮਾਨਸ ਜਨਮ ਹੀ ਇਕ ਅਤੇ ਹੀ ਅਵਸਥਾ ਹੈ ਜਿਸ ਵਿਚ ਆਕੇ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ:- "ਭਈ ਪ੍ਰਾਪਤ ਭਾਨਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਤੇ ਜੇਕਰ ਇਹ ਅਵਸਥਾ ਭੀ ਸੱਖਣੀ ਗੰਵਾ ਲਈ ਤਾਂ ਜੀਵ ਨੂੰ ਮੁੜ ਫੇਰ ਚੁਰਾਸੀ ਦਾ ਚੱਕਰ ਲਾਉਣਾ ਪੈਂਦਾ ਹੈ ਤਾਕਿ ਦੁਬਾਰਾ ਮਾਨਸ ਜਨਮ ਧਾਰਨ ਕਰਕੇ ਆਪਣੀ ਕਲਿਆਣ ਕਰ ਸਕੇ।

ਸਾਡੇ ਪੂਜਨੀਯ ਬਜ਼ੁਰਗਾਂ ਦੀਆਂ ਅਜੇਹੀਆਂ ਸਿਖਸ਼ਾਵਾਂ ਨੇ ਆਮ ਜਨਤਾ ਦੇ ਦਿਲਾਂ ਵਿਚ ਘਰ ਕੀਤਾ ਹੋਇਆ ਹੈ, ਜਿਸ ਦੇ ਕਾਰਨ ਸਾਡੀ ਸਮੁਚੀ ਜ਼ਿੰਦਗੀ ਮਾਦਾ ਪੁਸ਼ਤੀ ਦੇ ਅਸਰ ਤੋਂ ਬਚੀ ਹੋਈ ਹੈ। ਅਜੇਹੀਆਂ ਪਵਿਤੁ ਸਿਖਸ਼ਾਵਾਂ ਦੇ ਸਦਕੇ ਹੀ ਸਾਡੇ ਦੇਸ਼ ਵਾਸੀ ਦੁਖ ਵਿਚ ਸੁਖ ਮਨਾਉਂਦੇ ਹੋਏ ਆਪਣੀ ਆਰਥਕ ਕਮਜ਼ੋਰੀ ਵਿਚ ਹੀ ਆਪਣੇ ਜੀਵਨ ਨੂੰ ਖੁਸ਼ੀ ਨਾਲ ਵਤੀਤ ਕਰਦੇ ਹਨ।

ਉਪ੍ਰੋਕਤ ਕਥਨ ਤੋਂ ਇਹੀ ਸਿਧ ਹੁੰਦਾ ਹੈ ਕਿ ਪੁਰਬ