ਪੰਨਾ:ਪੂਰਬ ਅਤੇ ਪੱਛਮ.pdf/326

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਜ਼ਿੰਦਗੀ ਦਾ ਮੰਤਵ

੩੧੯

ਵਿਚ ਮਾਨਸ ਜਨਮ ਦੇ ਪ੍ਰਮਾਰਥਕ ਪਹਿਲੂ ਨੂੰ ਉਸ ਦੇ ( ਆਰਥਕ ਪਹਿਲੂ ਤੋਂ ਚੰਗਾ ਸਮਝਿਆ ਜਾਂਦਾ ਹੈ ਅਤੇ ਇਸ ਜਨਮ ਦੀ ਸਫਲਤਾ ਅਥਵਾ ਇਸ ਦਾ ਮੁਖ-ਮੰਤਵ ਸਾਧ ਸੰਗਤ(ਵਾਹਿਗੁਰੂ ਦੀ ਸਾਜੀ ਹੋਈ ਖਲਕਤ) ਨਾਲ ਪ੍ਰੇਮ ਤੇ ਉਸ ਦੀ ਸੇਵਾ ਕਰਕੇ ਵਾਹਿਗੁਰੂ ਨਾਲ ਅਭੇਦਤਾ ਪ੍ਰਾਪਤ ਕਰਨਾ ਹੈ।

੩-ਸਿੱਟਾ

ਪੱਛਮੀ ਦੁਨੀਆਂ ਵਿਚ ਜ਼ਿੰਦਗੀ ਦੇ ਆਰਥਕ ਅਤੇ ਪਰਬੀ ਦੁਨੀਆਂ ਵਿਚ ਜ਼ਿੰਦਗੀ ਦੇ ਪ੍ਰਮਾਰਥਕ ਪਹਿਲੂ ਤੇ ਬਹੁਤਾ ਜ਼ੋਰ ਦੇਣ ਦਾ ਸਿੱਟਾ ਇਹ ਨਿਕਲਿਆ ਹੈ ਕਿ ਦੁਨੀਆਂ ਦੇ ਇਨ੍ਹਾਂ ਦੋਹਾਂ ਹਿੱਸਿਆਂ ਦੀ ਸਮੁਚੀ ਜ਼ਿੰਦਗੀ ਨੂੰ ਵਖੋ ਵਖ ਰਸਤਿਆਂ ਤੇ ਪਾ ਦਿੱਤਾ ਹੈ। ਪੱਛਮੀ ਲੋਕਾਂ ਦੀ ਜ਼ਾਤੀ ਜ਼ਿੰਦਗੀ ਵਿਚ ਆਰਥਕ ਪ੍ਰਫੁੱਲਤਾ ਦਾ ਬਹੁਤਾ ਪ੍ਰਭਾਵ ਹੋਣ ਦੇ ਕਾਰਨ ਉਨ੍ਹਾਂ ਦੀ ਕੌਮੀ ਜ਼ਿੰਦਗੀ ਵਿਚ ਭੀ ਇਹੀ ਅਸੂਲ ਪ੍ਰਧਾਨ ਹੋ ਗਿਆ ਹੈ। ਜਿਸ ਤਰਾਂ ਹਰ ਇਕ ਪੁਰਸ਼ ਆਪਣੀ ਜ਼ਾਤੀ ਆਰਥਕ ਪ੍ਰਫੁੱਲਤਾ ਲਈ ਹਰ ਯੋਗ ਉੱਦਮ ਕਰਦਾ ਹੈ, ਇਸੇ ਪ੍ਰਕਾਰ ਹਰ ਇਕ ਮੁਲਕ ਦੀ ਗੁਰਨਮੈਂਟ ਆਪਣੇ ਮੁਲਕ ਦੀ ਆਰਥਕ ਪ੍ਰਫੁੱਲਤਾ ਲਈ ਹਰ ਯੋਗ ਉਪਾ ਕਰਦੀ ਹੈ ਅਤੇ ਇਸ ਮੰਤਵ ਨੂੰ ਪੂਰਾ ਕਰਨ ਲਈ ਮੁਲਕ ਦੇ ਵਸਨੀਕਾਂ ਨੂੰ ਹਰ ਸੰਭਵ ਕੁਰਬਾਨੀ ਕਰਨ ਲਈ ਪ੍ਰੇਰਦੀ ਹੈ।

ਪੱਛਮੀ ਦੇਸ਼ਾਂ ਦੇ ਆਰਥਕ ਨੀਤੀਵੇਤਾਵਾਂ ਦੀਆਂ ਲੇਖਣੀਆਂ ਪੜਚੋਲਣ ਤੋਂ ਇਹੀ ਪਤਾ ਚਲਦਾ ਹੈ ਕਿ