ਪੰਨਾ:ਪੂਰਬ ਅਤੇ ਪੱਛਮ.pdf/327

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



੩੨੦

ਪੂਰਬ ਅਤੇ ਪੱਛਮ

ਹਰ ਇਕ ਨੇ ਆਪਣੇ ਮੁਲਕ ਦੀ ਆਰਥਕ ਪ੍ਰਫੁੱਲਤਾ ਲਈ ਲਾਭਦਾਇਕ ਖਿਆਲ ਪ੍ਰਗਟ ਕੀਤੇ ਹਨ ਭਾਵੇਂ ਉਹ ਗਵਾਂਢੀ ਦੇਸਾਂ ਲਈ ਕਿਤਨੇ ਹੀ ਹਾਨੀਕਾਰਕ ਕਿਉਂ ਨ ਹੋਣ। ਗੇਟ ਇਟਨ ਵਿਚ ਸਤਾਰਵੀਂ ਸਦੀ ਦੇ ਵਿਪਾਰਕ ਖਿਆਲੀਆਂ ( Mercat tilists) ਦੀਆਂ ਲੇਖਣੀਆਂ ਨੇ ਇਸ ਗਲ ਤੇ ਜ਼ੋਰ ਦਿਤਾ ਕਿ ਮਲਕ ਦੀ ਆਰਥਕ ਪ੍ਰਫੁੱਲਤਾ ਲਈ ਹਰ ਪ੍ਰਕਾਰ ਦੀਆਂ ਘਰੋਗੀ ਤੇ ਕੌਮੀ ਦਸਤਕਾਰੀਆਂ ਨੂੰ ਪ੍ਰਫੁੱਲਤ ਕਰਨਾ ਚਾਹੀਦਾ ਹੈ ਅਤੇ ਬਾਹਰਲੇ ਮੁਲਕਾਂ ਤੋਂ ਆਉਣ ਵਾਲੀਆਂ ਚੀਜ਼ਾਂ ਤੇ ਮਸੁਲ ਲਾਉਣੇ ਚਾਹੀਦੇ ਹਨ ਤਾਂਤੇ ਸਾਡੀਆਂ ਦਸਤਕਾਰੀਆਂ ਦੀ ਪ੍ਰਫੁੱਲਤਾ ਦੇ ਰਸਤੇ ਵਿਚ ਉਹ ਕਿਸੇ ਪ੍ਰਕਾਰ ਦਾ ਰੋੜਾ ਨ ਅਟਕਾਉਣ। ਜਿਉਂ ਜਿਉਂ ਮੁਲਕ ਦੀਆਂ ਕੌਮੀ ਮਤਕਾਰੀਆਂ ਪ੍ਰਫੁੱਲਤ ਹੁੰਦੀਆਂ ਗਈਆਂ ਤਿਉਂ ਤਿਉਂ ਇਨਾਂ ਅਰਥ ਸ਼ਾਸਤੂ ਦੇ ਲਿਖਾਰੀਆਂ ਦੇ ਖਿਆਲ ਤੇ ਗੁਰਨਮੈਂਟ ਦੀ ਪਾਲਸੀ ਨੂੰ ਚਲਾਉਣ ਲਈ ਦਿੱਤੀਆਂ ਸਲਾਹਾਂ ਭੀ ਬਦਲਦੀਆਂ ਗਈਆਂ। ਐਡਮ ਸਮਿਥ ਦੀ ਲੇਖਣੀ ਵਿਚ ਪਰਾਣੀ ਦਸਤਕਾਰੀ-ਰਖਿਯਕ ( Protectionist) ਪਾਲਸੀ ਦੇ ਥਾਂ ਖੁਲੀ ਤਜਾਰਤ ( Free trade) ਦੀ ਪਾਲਸੀ ਵਲ ਝੁਕਾ ਹੈ, ਡੇਵਿਡ ਰਿਕਾਰਡੋ ਸਮਿਥ ਤੋਂ ਇਕ ਕਦਮ ਹੋਰ ਅਗੇ ਚਕਦਾ ਹੈ ਅਤੇ ਜੋਹਨ ਸਟਆਰਟ ਮਿਲ ਸਾਫ ਤੌਰ ਤੇ ਦਸਤਕਾਰੀ-ਰਖਿਯਕ ਪਾਲਸੀ ਦੀ ਨਖੇਧੀ ਕਰਦਾ ਹੋਇਆ ਮੁਲਕ ਦੀ ਗੁਰਨਮੈਂਟ ਨੂੰ ਖਲੀ ਤਜਾਰਤ ਦੀ ਪਾਲਸੀ ਧਾਰਨ ਕਰਨ ਦੇ ਲਾਭ ਦਸਕੇ ਇਸਤੇ ਚਲਣ ਦੀ ਪ੍ਰੇਰਨਾ ਕਰਦਾ ਹੈ, ਕਿਉਂਕਿ ਉਸ ਸਮੇਂ, ਜਦ ਕਿ