ਪੰਨਾ:ਪੂਰਬ ਅਤੇ ਪੱਛਮ.pdf/329

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੨੨

ਪੂਰਬ ਅਤੇ ਪੱਛਮ

ਸੀ ਤਾਂ ਜਰਮਨੀ ਵਿਚ ਫਰੈਡਰਿਕ ਲਿਸਟ ਦਸਤਕਾਰੀ ਰਖਿਯਕ ਪਾਲਸੀ ਦਾ ਢੰਡੋਰਾ ਦਿੰਦਾ ਸੀ ਅਤੇ ਦਸਦਾ ਸੀ ਕਿ ਖੁਲੀ ਤਜਾਰਤੀ ਪਾਲਸੀ ਜਰਮਨੀ ਦੀ ਆਰਥਕ ਪ੍ਰਫੁੱਲਤਾ ਦੀ ਜੜ ਤੇ ਕਹਾੜਾ ਹੈ। ਇਸ ਤੋਂ ਕੁਝ ਦੇਰ ਮਗਰੋਂ ਅਮਰੀਕਾ ਦੇ ਆਰ ਤਕ ਵਿਦਵਾਨਾਂ ਨੇ ਭੀ ਆਪਣੇ ਮੁਲਕ ਦੇ ਆਰਥਕ ਪ੍ਰਫੁਲਤਾ ਦਾ ਸਿਧਾ ਰਸਤਾ ਦਸਤਕਾਰੀ ਰਖਿਯਕ ਪਾਲਸੀ ਦੇ ਦਰਵਾਜ਼ੇ ਵਿਚ ਹੀ ਜਾਂਦਾ ਦੇਖਿਆ ਅਤੇ ਇਹ ਪਾਲਸੀ ਅਖਤਿਆਰ ਕਰਨ ਦੀ ਅਮਰੀਕਨ ਗੁਰਨਮੈਂਟ ਨੂੰ ਪ੍ਰੇਰਨਾ ਕੀਤੀ। ਇਨਾਂ ਦੋਹਾਂ ਮੁਲਕਾਂ ਦੀਆਂ ਦਸਤ ਕਾਰੀਆਂ ਦਸਤਕਾਰੀ ਰਖਿਯਕ ਪਾਲਸੀ ਅਨੁਸਾਰ ਹੀ ਪ੍ਰਚਲਤ ਹੋਈਆਂ।

ਪੱਛਮੀ ਦੇਸ਼ਾਂ ਵਿਚ ਦਸਤਕਾਰੀ ਪ੍ਰਫੁੱਲਤਾ ਦਾ ਨਤੀਜਾ ਇਹ ਹੋਇਆ ਕਿ ਇਨਾਂ ਨੂੰ ਆਪਣੀਆਂ ਦਸਤ ਕਾਰੀਆਂ ਚਲਾਉਣ ਲਈ ਕੱਚੀਆਂ ਧਾਤਾਂ ਅਤੇ ਦਸਤਕਾਰੀਆਂ ਵਿਚ ਬਣੀਆਂ ਹੋਈਆਂ ਚੀਜ਼ਾਂ ਵੇਚਣ ਲਈ ਦੇਸੀ ਮੰਡੀਆਂ ਦੀ ਲੋੜ ਪਈ। ਇਸ ਕਰਕੇ ਇਨ੍ਹਾਂ ਮਲਕਾਂ ਨੇ ਜੋ ਦੁਨੀਆਂ ਦੇ ਵਖੋ ਵਖ ਹਿਸਿਆਂ ਵਿਚ ਆਪਣੀਆਂ ਬਸਤੀਆਂ ਪਹਿਲਾਂ ਵਪਾਰਕ ਅੰਦੋਲਨ (:Commercial Revolution! ਦੇ ਸਮੇਂ ਬਣਾ ਲਈਆਂ ਸਨ, ਉਨ੍ਹਾਂ ਨੂੰ ਲੰਮੇ ਭਵਿਖਤ ਲਈ ਆਪਣੇ ਅਧੀਨ ਰਖਣ ਦੀਆਂ ਪੱਕੀਆਂ ਸਲਾਹਾਂ ਕਰ ਲਈਆਂ। ਇਸ ਕਰਕੇ ਅਫਰੀਕਾ ਏਸ਼ੀਆ ਤੇ ਆਸਟ੍ਰੇਲੀਆ ਵਿਚ ਅੰਗ੍ਰੇਜ਼ੀ, ਫਰਾਂਸੀਸੀ ਤੇ ਜਰਮਨੀ ਬਸਤੀਆਂ ਦੀਆਂ ਗੁਰਨਮੈਂਟਾਂ