ਪੰਨਾ:ਪੂਰਬ ਅਤੇ ਪੱਛਮ.pdf/330

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੨੩

ਜ਼ਿੰਦਗੀ ਦਾ ਮੰਤਵ

ਦੇ ਸ਼ਕੰਜੇ ਅਗੇ ਨਾਲੋਂ ਬਹੁਤੇ ਕੱਸੇ ਗਏ ਅਤੇ ਅੰਦਰ ਗਤੀ ਇਨ੍ਹਾਂ ਦੇ ਮਾਲਕਾਂ ਨੇ ਇਨ੍ਹਾਂ ਨੂੰ ਚੰਗੀ ਤਰਾਂ ਇਸ ਗਲ ਤੋਂ ਜਾਣੂ ਕਰਵਾ ਦਿਤਾ ਕਿ ਕਿਸੇ ਭੀ ਬਸਤੀ ਵਿਚ ਕੋਈ ਰਾਜਸੀ ਜਾਂ ਆਰਥਕ ਅਦਲਾ ਬਦਲੀ, ਭਾਵੇਂ ਉਹ ਕਿਤਨੀ ਭੀ ਸਰਸਰੀ ਕਿਉਂ ਨਾ ਹੋਵੇ, ਉਨ੍ਹਾਂ ( ਮਾਲਕਾਂ) ਦੀ ਆਗਿਆ ਤੋਂ ਬਿਨਾਂ ਨ ਹੋਵੇ।ਇਹ ਹੈ ਅਸਲ ਕਾਰਨ ਇਨ੍ਹਾਂ ਬਸਤੀਆਂ ਦੀ ਰਾਜਸੀ ਤੇ ਆਰਥਕ ਸੁਤੰਤਾ ਨੂੰ ਇਤਨੇ ਕਰੜੇ ਜੰਦਰੇ ਲਗਣ ਦਾ ਜੋ ਖੁਲਣੇ ਬਹੁਤ ਕਠਣ ਹਨ।

ਜਿਉਂ ਜਿਉਂ ਪੱਛਮੀ ਦੇਸ਼ਾਂ ਦੀ ਦਸਤਕਾਰੀ ਅਤੇ ਇਸ ਲਈ ਆਰਥਕ ਫ਼ਲਤਾ ਵਧਦੀ ਗਈ ਤਿਉਂ ਤਿਉਂ ਇਨ੍ਹਾਂ ਦੀ ਬਾਹਰਲੇ ਦੇਸ਼ਾਂ ਵਿਚ ਆਪਣੀਆਂ ਬਸਤੀਆਂ ਵਧਾਉਣ ਦੀ ਲਾਲਸਾ ਭੀ ਵਧਦੀ ਗਈ। ਇਸ ਰੱਸਾਕਸ਼ੀ ਵਿਚ ਇਨ੍ਹਾਂ ਪੱਛਮੀ ਦੇਸ਼ਾਂ ਨੂੰ ਇਕ ਦੂਸਰੇ ਅਤੇ ਹੋਰ ਦੇਸ਼ੀ ਦੇਸ਼ਾਂ ਵਿਰੁਧ ਸੈਂਕੜੇ ਲੜਾਈਆਂ ਲੜਨੀਆਂ ਪਈਆਂ, ਜਿਨ੍ਹਾਂ ਵਿਚ ਕਈ ਤਾਂ ਨਵੀਆਂ ਬਸਤੀਆਂ ਕਾਬੂ ਕਰਨ ਲਈ ਲੜੀਆਂ ਅਤੇ ਕਈ ਪੁਰਾਣੀਆਂ ਬਸਤੀਆਂ ਨੂੰ ਹੋਰ ਲੁਟੇਰਿਆਂ ਤੋਂ ਬਚਾਉਣ ਲਈ, ਤਾਕਿ ਉਥੇ ਇਨ੍ਹਾਂ ਦਾ ਹੀ ਵਕਾਰ ਬਣਿਆ ਰਹੇ, ਲੜਨੀਆਂ ਪਈਆਂ। ਡਾਕਟਰ ਤਾਰਕ ਨਾਥ ਦਾਸ ਆਪਣੀ ਪੁਸਤਕ "ਇੰਡੀਆ ਇਨ ਵਰਲਡ ਪਾਲੇਟਿਕਸ) ਵਿਚ ਲਿਖਦੇ ਹਨ ਕਿ ਹਿੰਦੁਸਤਾਨ ਨੂੰ ਆਪਣੇ ਕਾਬੂ ਰਖਣ ਲਈ ਅੰਗੇਜ਼ਾਂ ਨੂੰ ਇਕੋਤਰ ਸੌ ਤੋਂ ਬਹੁਤੀਆਂ ਲੜਾਈਆਂ ਲੜਨੀਆਂ ਪਈਆਂ ਹਨ।