ਪੰਨਾ:ਪੂਰਬ ਅਤੇ ਪੱਛਮ.pdf/332

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਜ਼ਿੰਦਗੀ ਦਾ ਮੰਤਵ

੩੨੫

ਦੀਆਂ ਤਾਕਤਾਂ ਦੇ ਨਕੇਲਾਂ ਪਾ ਇਸ ਨੂੰ ਆਦਮੀ ਦੀ ਦਾਸੀ ਬਣਾ ਕੇ ਉਸਦੀ ਸੇਵਾ ਲਈ ਤਿਆਰ ਬਰ ਤਿਆਰ ਕਰ ਦਿਤਾ ਹੈ। ਵਰਤਮਾਨ ਸਮੇਂ ਦੀਆਂ ਸਹੂਲਤਾਂ-ਰੇਲਾਂ, ਮੋਟਰਾਂ, | ਬਸਾਂ, ਕਾਰਾਂ, ਹਵਾਈ ਜਹਾਜ਼ਾਂ ਜਾਂ ਸਮੁੰਦਰੀ ਜਹਾਜ਼ਾਂ ਰਾਹੀਂ ਸਫਰ ਕਰਨਾ, ਬਿਜਲੀ ਦੀ ਰੋਸ਼ਨੀ, ਟੈਲੀਫੂਨ ਨਾਲ ਗਲ ਕਰਨੀ, ਤਾਰ ਜਾਂ ਬੇਤਾਰ ਰਾਹੀਂ ਦੂਰ ਬੈਠੇ ਸਜਣਾਂ ਨੂੰ ਅਤਿ ਛੇਤੀ ਸੁਨੇਹਾ ਪੰਚਾਉਣਾ, ਰੇਡੀਓ ਦੀ ਮਦਦ ਨਾਲ ਦੁਨੀਆਂ ਦੇ ਦੂਜੇ ਸਿਰੇ ਤੇ ਬੋਲਦੇ ਆਦਮੀ ਨੂੰ ਸੁਣਨਾ ਤੇ ਦੁਨੀਆਂ ਭਰ ਦੇ ਰੰਗ ਰਾਗ ਗਾਉਣੇ, ਹਾਸੇ ਤੇ ਤਮਾਸ਼ਿਆਂ ਨੂੰ ਭੋਗਣਾ, ਆਦਿ-ਇਹ ਸਭ ਸਾਇੰਸ ਦੀ ਪ੍ਰਫੁੱਲਤਾ ਦਾ ਹੀ ਫਲ ਹੈ। ਦਸਤਕਾਰੀ ਦੇ ਮੈਦਾਨ ਵਿਚ ਅਜੇਹੀ ਬੇਨਜ਼ੀਰ ਉੱਨਤੀ ਕਰਕੇ ਦਿਖਾਈ ਹੈ ਕਿ ਦੁਨੀਆਂ ਦੀ ਤਵਾਰੀਖ ਵਿਚ ਹੁਣ ਤਕ ਕਦੀ ਨਹੀਂ ਦੇਖੀ ਸੀ। ਖਾਣ, ਪੀਣ, ਪਹਿਨਣ ਅਤੇ ਵਰਤਣ ਦੀਆਂ ਸਭ ਚੀਜ਼ਾਂ ਵਡੇ ਪੈਮਾਨੇ ਤੇ ਮਸ਼ੀਨਾਂ ਦੀ ਮਦਦ ਨਾਲ ਪੈਦਾ ਕੀਤੀਆਂ ਜਾਂ ਬਣਾਈਆਂ ਜਾਂਦੀਆਂ ਹਨ, ਇਨ੍ਹਾਂ ਵਿਚ ਸਫਾਈ ਪਰਲੇ ਦਰਜੇ ਦੀ, ਬਣਤਰ ਵਿਚ ਇਕ ਦੁਸਰੀ ਨਾਲ ਪੂਰਾ ਮੇਲ, ਅਤੇ ਕੀਮਤ ਵਿਚ ਬਹੁਤ ਸਸਤੀ ਹੈ। ਇਸੇ ਪ੍ਰਕਾਰ ਤਜਾਰਤੀ ਉਨਤੀ ਨੇ ਸਾਰੀ ਦੁਨੀਆਂ ਨੂੰ ਇਕ ਛੋਟੀ ਜਹੀ ਮੰਡੀ ਬਣਾ ਛਡਿਆ ਹੈ, ਜੋ ਚੀਜ਼ ਚਾਹੋ ਹਾਜ਼ਰ ਹੋ ਸਕਦੀ ਹੈ ਜੇਕਰ ਉਹ ਦੁਨੀਆਂ ਦੇ ਤਖਤੇ ਤੇ ਕਿਸੇ ਮੁਲਕ ਵਿਚ ਪੈਦਾ ਹੁੰਦੀ ਹੈ ਅਤੇ ਤੁਹਾਡੀ ਜੇਬ ਵਿਚ ਉਸ ਦੀ ਕੀਮਤ ਅਦਾ ਕਰਨ ਲਈ ਕਾਫੀ ਪੈਸੇ ਹਨ।