ਪੰਨਾ:ਪੂਰਬ ਅਤੇ ਪੱਛਮ.pdf/334

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਜ਼ਿੰਦਗੀ ਦਾ ਮੰਤਵ

੩੨੭

ਇਸੇ ਤਾੜ ਵਿਚ ਹੈ ਕਿ ਜਦ ਮੌਕਾ ਮਿਲੇ ਉਹ ਦੁਸਰੇ ਤੇ ਕਾਬ ਪਾਕੇ ਉਸ ਦੀ ਸੁਤੰਤਾ ਨੂੰ ਆਪਣੇ ਪੈਰਾਂ ਤਲੇ ਰੌਂਦੇ। ਸਤੰਬਰ, ੧੯੩੯ ਤੋਂ ਲੈ ਕੇ ਹੁਣ ਤਕ ਹਿਟਲਰ ਨੇ | ਯੂਰਪੀਨ ਮੁਲਕਾਂ ਵਿਚ ਜੋ ਹਿਟਲਰਸ਼ਾਹੀ ਮਚਾਈ ਹੈ ਇਸ ਦਾ ਹਿਰਦੇ ਵੇਧਕ ਨਜ਼ਾਰਾ ਪਤਲੀਆਂ ਦੇ ਤਮਾਸ਼ੇ ਵਾਂਗ ਸਾਡੀਆਂ ਅੱਖਾਂ ਸਾਹਮਣੇ ਹੀ ਹੋ ਰਿਹਾ ਹੈ। ਦਿਨਾਂ ਵਿਚ ਹੀ ਦਰਜਨ ਦੇ ਕਰੀਬ ਛੋਟੇ ਵਡੇ ਮੁਲਕਾਂ ਦੀ ਰਾਜਸੀ, ਆਰਥਕ ਤੇ ਸਮਾਜਕ ਸੁਤੰਤਾ ਦਾ ਕੀਰਤਨ ਸੋਹਿਲਾ ਪੜਿਆ ਗਿਆ ਹੈ ਅਤੇ ਹੁਣ ਮੱਥਾ ਲਗਾ ਹੈ ਦੁਨੀਆਂ ਦੀ ਸਭ ਤੋਂ ਜ਼ਬਰਦਸਤ ਤਾਕਤ ਨਾਲ। ਦੇਖੋ ਭਵਿਖਤ ਕੀ ਦਿਖਾਉਂਦਾ ਹੈ, ਪ੍ਰੰਤੂ ਇਕ ਗਲ ਸ਼ਰਤੀਆ ਹੈ ਕਿ ਇਹ ਮਾਦਾ ਪ੍ਰਸਤੀ ਦੇ ਅਸੂਲਾਂ ਤੇ ਨਿਰਭਰ ਅਤੇ ਆਰਥਕ ਭੁਖ ਨੂੰ ਦੂਰ ਕਰਨ ਲਈ ਅਰੰਭ ਕੀਤੀ ਲੜਾਈ ਪੱਛਮੀ ਸਭਯਤਾ ਨੂੰ ਖਾਸ ਧੱਕਾ ਮਾਰੇਗੀ ਅਤੇ ਵਖੋ ਵਖ ਕੌਮਾਂ ਦੇ ਪੂਸਪਰ ਮਿਲਾਪ ਨੂੰ ਹੋਰ ਭੀ ਦੁਰੇਡਾ ਜਾ ਸੁਟੇਗੀ। ਵਰਤਮਾਨ ਪੱਛਮੀ ਦੇਸ਼ਾਂ ਦੀ ਕੌਮੀ ਦਸ਼ਾ ਵਲ ਤਕੋ ਜਾਂ ਕੋਮਾਂੜੀ ਦਸ਼ਾ ਵਲ ਨਜ਼ਰ ਮਾਰੋ ਮਾਨੋ ਇਉਂ ਜਾਪਦਾ ਹੈ। ਕਿ ਪੱਛਮੀ ਦੁਨੀਆਂ ਦਾ ਪ੍ਰਸਤੀ ਦੀ ਅਤਿ ਨੂੰ ਪੁਜਕੇ ਭੰਬਲ ਭੂਸੇ ਖਾ ਰਹੀ ਹੈ ਅਤੇ ਸਦੀਵੀ ਸ਼ਾਂਤੀ ਪ੍ਰਾਪਤ ਕਰਨ ਲਈ ਮੜ ਹਜ਼ਰਤ ਈਸਾ ਜਹੇ ਰਹਿਬਰ ਦੀ ਲੋੜ ਪ੍ਰਤੀਤ ਕਰਦੀ ਹੈ, ਜੋ ਇਨ੍ਹਾਂ ਨੂੰ ਇਸ ਕੜਿੱਕੀ ਵਿਚੋਂ ਕਢਕੇ ਸੁਖ, ਚੈਨ, ਅਤੇ ਪ੍ਰਸਪਰ ਪਿਆਰ ਭਰੀ ਜ਼ਿੰਦਗੀ ਦਾ ਅਦੁਤੀ ਦਾਨ ਬਖਸ਼ੇ ਅਤੇ ਇਨ੍ਹਾਂ ਦੇ ਭਟਕਦੇ ਹਿਰਦਿਆਂ ਨੂੰ ਅੰਮਤ