ਪੰਨਾ:ਪੂਰਬ ਅਤੇ ਪੱਛਮ.pdf/335

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੧੬

ਪੂਰਬ ਅਤੇ ਪੱਛਮ

ਬੂੰਦਾਂ ਨਾਲ ਸ਼ਾਂਤ ਕਰੇ।

ਪੁਰਬੀ ਜ਼ਿੰਦਗੀ ਵਿਚ ਬਹੁਤਾ ਪੁਮਾਰਥਕ ਪ੍ਰਭਾਵ ਹੋਣ ਦਾ ਨਤੀਜਾ ਇਹ ਨਿਕਲਿਆ ਕਿ ਅਸੀਂ ਇਸ ਪਾਸੇ ਇਤਨੇ ਪਏ ਕਿ ਜ਼ਿੰਦਗੀ ਦੇ ਦੂਸਰੇ ਪਹਿਲੂਆਂ ਵਲ ਖਿਆਲ ਹੀ ਨਹੀਂ ਦਿਤਾ। ਦੇਸ਼ ਬੜਾ ਵਿਸ਼ਾਲ ਤੇ ਇਸ ਦੀ ਜ਼ਮੀਨ ਬੜੀ ਉਪਜਾਊ ਹੋਣ ਦੇ ਕਾਰਨ ਖਾਣ ਪੀਣ ਦੀਆਂ ਚੀਜ਼ਾਂ ਪੈਦਾ ਕਰਨ ਲਈ ਸਾਨੂੰ ਖਾਸ ਤਕਲੀਫ ਨ ਕਰਨੀ ਪਈ। | ਇਸ ਵਿਚ ਕੁਦਰਤ ਨੇ ਭੀ ਸਾਡੀ ਮੱਦਦ ਕੀਤੀ, ਸਾਨੂੰ ਹਵਾ, ਪਾਣੀ ਇਸ ਪ੍ਰਕਾਰ ਦਾ ਬਖਸ਼ਿਆ ਜਿਸ ਵਿਚ ਥੋੜੀ ਤੋਂ ਥੋੜੀ ਕਿਰਤ ਕਰਕੇ ਬਹੁਤੇ ਤੋਂ ਬਹੁਤਾ ਲਾਭ ਪ੍ਰਾਪਤ ਕੀਤਾ ਜਾ ਸਕਦਾ ਸੀ। ਇਸ ਲਈ ਸਾਡੇ ਵਡ ਵਡੇਰਿਆਂ ਨੂੰ ਉਦਰ ਪੁਰਨਾ ਅਤੇ ਜ਼ਿੰਦਗੀ ਦੀਆਂ ਹੋਰ ਮੁਢਲੀਆਂ ਲੋੜਾਂ ਨੂੰ ਪੂਰਾ ਕਰਨ ਲਈ ਕੋਈ ਔਕੜ ਪੇਸ਼ ਨਹੀਂ | ਆਉਂਦੀ ਸੀ। ਇਨ੍ਹਾਂ ਹਾਲਤਾਂ ਵਿਚ, ਜਦ ਕਿ ਮੁਲਕ ਦੀ ਆਬਾਦੀ ਬੜੀ ਥੋੜੀ ਸੀ, ਜ਼ਮੀਨ ਉਪਜਾਉ ਸੀ ਅਤੇ ਹਵਾ ਪਾਣੀ ਕਈ ਪ੍ਰਕਾਰ ਦੀਆਂ ਖੇਤੀਆਂ ਪੈਦਾ ਕਰਨ ਦੇ ਅਨਕੁਲ ਸੀ, ਮਲਕ ਦੀ ਆਮ ਜਨਤਾ ਬੜੇ ਆਰਾਮ ਤੇ ਪੁਸਪਰ ਪਿਆਰ ਨਾਲ ਰਹਿੰਦੀ ਸੀ। ਕਿਸੇ ਨੂੰ ਚੋਰੀ ਕਰਨ ਦੀ ਲੋੜ ਨਹੀਂ ਜਾਪਦੀ ਸੀ ਤੇ ਨਾਂਹੀ ਡਾਕ ਮਾਰਨ ਦੀ, ਹਰ ਇਕ ਧਰਮ ਦੀ ਕਮਾਈ ਕਰਕੇ ਆਪਣੀ ਗੁਜ਼ਰਾਨ ਕਰਦਾ ਤੇ ਵਿਤ ਅਨੁਸਾਰ ਪੁੰਨ ਦਾਨ ਕਰਦਾ ਸੀ।

ਮੁਲਕ ਦਾ ਬਹੁਤਾ ਵਿਕਾਸ਼ ਹੋਣ ਕਰਕੇ ਕਈ ਰਾਜੇ ਰਾਜ ਕਰਦੇ ਸਨ। ਇਨ੍ਹਾਂ ਰਾਜਿਆਂ ਦਾ ਆਪਸ ਵਿਚੀ