ਪੰਨਾ:ਪੂਰਬ ਅਤੇ ਪੱਛਮ.pdf/336

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਿੰਦਗੀ ਦਾ ਮੰਤਵ

੩੨੯

ਕਦੀ ਕਦੀ ਖੜਕਾ ਦੜਕਾ ਹੁੰਦਾ ਰਹਿੰਦਾ ਸੀ ਪ੍ਰੰਤੂ ਆਮ ਜਨਤਾ ਦੀ ਨਿਤਾਪ੍ਰਤੀ ਜ਼ਿੰਦਗੀ ਤੇ ਅਜੇਹੀਆਂ ਹਰਕਤਾਂ ਦਾ ਬਹੁਤ ਘਟ ਅਸਰ ਪੈਂਦਾ ਸੀ। ਸਮੁਚੇ ਤੌਰ ਤੇ ਮੁਲਕ ਦੀ ਆਮ ਜ਼ਿੰਦਗੀ ਸੁਖ, ਆਰਾਮ ਤੇ ਚੈਨ ਨਾਲ ਵਤੀਤ ਹੋ ਰਹੀ ਸੀ। ਪੰਤੂ ਇਸ ਵਿਚ ਇਕ ਬੱਜਰ ਉਣਤਾਈ ਸੀ, ਉਹ ਇਹ ਕਿ ਦੇਸ਼ ਨੂੰ ਬਾਹਰਲੇ ਸ਼ਤੂਆਂ ਤੋਂ ਬਚਾਉਣ ਲਈ ਕੋਈ ਪ੍ਰਬੰਧ ਨਹੀਂ ਸੀ। ਜਦ ਤਕ ਕੋਈ ਦੇਸੀ ਨ ਆਇਆ ਤਦ ਤਕ ਤਾਂ ਚੰਗੀ ਗੁਜ਼ਰੀ, ਪੰਤੁ ਗਿਆਰਵੀਂ ਸਦੀ ਤੋਂ ਜਦ ਪੱਛਮ ਵਲੋਂ ਮੁਲਸਮਾਨਾਂ ਦੇ ਹਮਲੇ ਹੋਣੇ ਅਰੰਭ ਹੋਏ ਤਾਂ ਵਸਨੀਕ ਓਨਾਂ ਦਾ ਮੁਕਾਬਲਾ ਕਰਨ ਲਈ ਅਸਮਥ ਸਨ | ਬਸ, ਫੇਰ ਕੀ ਸੀ; ਕਈ ਸਦੀਆਂ ਲਈ | ਪੱਛਮ ਵਲੋਂ ਮੁਸਲਮਾਨਾਂ ਦੇ ਗੋਹਾਂ ਦੇ ਗੋਹ ਆਉਂਦੇ ਅਤੇ ਇਥੇ ਆਕੇ ਆਪਣੇ ਰਾਜ ਕਾਇਮ ਕਰਦੇ ਰਹੇ। ਮਾਲਕ ਦੇ ਵਸਨੀਕਾਂ ਨਾਲ, ਅਕਬਰ ਵਰਗੀਆਂ ਖਾਸ ਖਾਸ ਹਸਤੀਆਂ ਤੋਂ ਬਿਨਾਂ, ਇਨ੍ਹਾਂ ਦੇਸੀ ਰਾਜਿਆਂ ਵਲੋਂ ਰੁਲਾਮਾਂ ਵਾਲਾ ਸਲੂਕ ਹੁੰਦਾ ਰਿਹਾ ਅਤੇ ਇਹ ਵਤੀਰਾ ਕਈ ਸਦੀਆਂ ਤਕ ਜਾਰੀ ਰਹਿਣ ਦੇ ਕਾਰਨ ਦੇਸ਼ ਵਾਸੀਆਂ ਦੀ ਸਤੰਤਾ ਦੀ ਸਿਟ ਚਲਨ ਦਾ ਕਾਰਨ ਬਣਿਆ। ਇਨ੍ਹਾਂ ਬਾਹਰੋਂ ਆਏ ਗੋਨ੍ਹਾਂ ਵਿਚ ਇਕ ਵਾਧਾ ਜ਼ਰੂਰ ਸੀ ਕਿ ਇਨ੍ਹਾਂ ਨੇ ਇਥੇ ਆ ਕੇ ਭਾਰਤ ਵਰਸ਼ ਨੂੰ ਆਪਣੀ ਜਨਮ ਭੂਮੀ ਬਣਾ ਲਿਆ ਸੀ। ਇਸ ਕਰਕੇ ਦੇਸ਼ ਦੀ ਰਾਜਸੀ ਤੰਤਾ ਨੂੰ ਤਾਂ ਭਾਵੇਂ ਕਾਫੀ ਧੱਕਾ ਵੱਜਾ ਪੰਤੂ ਇਸ ਦੀ ਆਰਥਕ ਹਾਲਤ ਬਹੁਤੀ ਕਮਜ਼ੋਰ ਨਹੀਂ ਹੋਈ ਸੀ। ਮੁਲਕ ਦੀ ਆਰਥਕ ਪ੍ਰਫੁਲਤਾ