ਪੰਨਾ:ਪੂਰਬ ਅਤੇ ਪੱਛਮ.pdf/337

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੩੦

ਪੂਰਬ ਅਤੇ ਪੱਛਮ

ਲਈ ਸਾਰੇ ਰਾਜਿਆਂ ਵਲੋਂ ਹਰ ਯੋਗ ਅਤੇ ਸੰਭਵ ਉਪਾ ਕੀਤੇ ਜਾਂਦੇ ਰਹੇ, ਕਿਉਂਕਿ ਆਮ ਜਨਤਾ ਦੀ ਆਰਥਕ ਹਾਲਤ ਚੰਗੀ ਹੋਣ ਨਾਲ ਹੀ ਉਨ੍ਹਾਂ ਦੀ ਆਪਣੀ ਭਲਾਈ ਸੀ। ਕਈ ਪ੍ਰਕਾਰ ਦੀਆਂ ਦਸਤਕਾਰੀਆਂ ਪ੍ਰਚਲਤ ਹੋਈਆਂ ਅਕਬਰ ਦੇ ਸਮੇਂ ਰੇਸ਼ਮ ਦੀ ਦਸਤਕਾਰੀ ਦੀ ਪੁਫਲਤ ਸਾਡੀ ਆਰਥਕ ਤਵਾਰੀਖ ਵਿਚ ਖਾਸ ਵਿਸ਼ੇਸਤਾ ਰਖਦੀ ਹੈ। ਇਨ੍ਹਾਂ ਸਮਿਆਂ ਦੀਆਂ ਸੜਕਾਂ ਅਤੇ ਨਹਿਰਾਂ ਬਣੀਆਂ ਹੋਈਆਂ ਹੁਣ ਤਕ ਮੌਜੂਦ ਹਨ। ਸਮੁਚੇ ਤੌਰ ਤੇ ਜੇਕਰ ਮੁਸਲਮਾਨਾਂ ਦੇ ਸਮੇਂ ਭਾਰਤ ਵਰਸ਼ ਦਾ ਇਸਦੇ ਗਵਾਂਢੀ ਜਾਂ ਪੱਛਮੀ ਦੇਸ਼ਾਂ ਨਾਲ ਮੁਕਾਬਲਾ ਕੀਤਾ ਜਾਵੇ ਤਾਂ ਆਰਥਕ ਤੌਰ ਤੇ ਇਹ ਕਿਸੇ ਨਾਲੋਂ ਘੱਟ ਨਹੀਂ ਸੀ।

ਪ੍ਰੰਤੂ ਈਸਟ ਇੰਡੀਆ ਕੰਪਨੀ ਦਾ ਵਕਾਰ ਹਿੰਦੁਸਤਾਨ ਵਿਚ ਵਧਣ ਨਾਲ ਇਸ ਦੀ ਆਰਥਕ ਫਲਤਾ ਨੂੰ ਖਾਸ ਧੱਕਾ ਵੱਜਾ। ਕੰਪਨੀ ਦੀ ਤਜਾਰਤੀ ਪਾਲਸੀ ਅਨੁਸਾਰ ਮਲਕ ਦੀਆਂ ਘਰੋਗੀ ਤੇ ਕੌਮੀ ਦਸਤਕਾਰੀਆਂ ਦਿਨੋ ਦਿਨ ਬਰਬਾਦ ਹੁੰਦੀਆਂ ਗਈਆਂ ਅਤੇ ਦੇਸੀ ਦੁਸਤਕਾਰੀਆਂ ਵਿਚ ਬਣੀਆਂ ਹੋਈਆਂ ਚੀਜ਼ਾਂ ਸਾਡੀ ਮੰਡੀ ਵਿਚ ਆਕੇ ਵਿਕਣ ਲਗੀਆਂ। ਮੁਲਕ ਦੀਆਂ ਆਪਣੀਆਂ ਦਸਤਕਾਰੀਆਂ ਨੂੰ ਵਰਤਮਾਨ ਕੇ ਅਨੁਸਾਰ ਚਲਾਉਣ ਅਤੇ ਚਲਾਕੇ ਪ੍ਰਫੁੱਲਤ ਕਰਨ ਦਾ ਅੰਗੇਜ਼ਾਂ ਵਲੋਂ, ਜਿਸ ਤਰਾਂ ਕਿ ਇਹ ਆਪਣੇ ਦੇਸ਼ ਵਿਚ ਕਰ ਰਹੇ ਸਨ, ਕੋਈ ਉਪਾ ਨ ਹੋਇਆ | ਜਦ ਹਿੰਦੁਸਤਾਨ ਦੀ ਹਕੂਮਤ ਦੀ ਵਾਗ ਡੋਰ ਕੰਪਨੀ ਦੇ ਹੱਥਾਂ ਤੋਂ