ਪੰਨਾ:ਪੂਰਬ ਅਤੇ ਪੱਛਮ.pdf/339

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੩੨

ਪੂਰਬ ਅਤੇ ਪੱਛਮ

ਦੀ ਕਲਿਆਣ ਕਰਨ ਲਈ ਲੋੜ ਭਾਸਦੀ ਹੈ ਕਿਸੇ ਐਸੇ ਨੀਤੀ ਨਿਪੁੰਨ ਰਾਜਸੀ ਲੀਡਰ ਅਥਵਾ ਕਿਸੇ ਐਸੇ ਧਰਮੱਗ ਵਰਿਆਮ ਯੋਧੇ ਦੀ ਜੋ ਸਾਡੇ ਦੇਸ ਦੀ ਰਾਜਸੀ ਤੇ ਆਰਥਿਕ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟ ਕੇ ਇਸ ਦੇ ਵਸਨੀਕਾਂ ਨੂੰ ਸ੍ਵਤੰਤ੍ਰਤਾ ਦਾ ਸਾਹ ਦਿਵਾਉਣ ਦਾ ਪੁੰਨ ਖੱਟੇ ਤੇ ਦੇਸ ਅਰਥ ਪ੍ਰਮਾਰਥ ਦੋਹਾਂ ਪਹਿਲੂਆਂ ਵਿਚ ਉੱਚਾ ਹੋਵੇ ਤਾਕਿ ਇਸ ਦੇ ਵਸਨੀਕ ਪ੍ਰਮਾਰਥਕ ਮੌਜਾਂ ਮਾਣਦੇ ਹੋਏ ਆਰਥਕ ਮੌਜਾਂ ਭੀ ਮਾਣ ਸਕਣ।

ਸੰਪੂਰਣ