ਪੰਨਾ:ਪੂਰਬ ਅਤੇ ਪੱਛਮ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਭਯਤਾ ਦਾ ਵਿਕਾਸ਼

੨੯

ਨੂੰ ਇਹ ਨੌਬਤ ਇਥੋਂ ਤਕ ਪੁਜੀ ਕਿ ਕਈ ਰਾਜਿਆਂ ਨੇ ਬਹੁਤ ਵਡੇ ਵਡੇ ਰਾਜ (Empires) ਕਾਇਮ ਕੀਤੇ। ਸ਼ਾਹ ਸਕੰਦਰ ਨੇ ਤਾਂ ਸਾਰੀ ਦੁਨੀਆਂ ਨੂੰ ਹੀ ਆਪਣੇ ਝੰਡੇ ਹੇਠ ਲੈ ਆਉਣ ਦਾ ਪ੍ਰਣ ਕਰ ਲਿਆ ਤੇ ਯੁਨਾਨ ਤੋਂ ਲੇਕੇ ਪੰਜਾਬ ਤਕ ਮਾਰ ਧਾੜ ਕਰਦਾ ਆਇਆ। ਇਸੇ ਤਰਾਂ ਰੋਮ ਦੇ ਬਾਦਸ਼ਾਹਾਂ ਨੇ ਯੂਰਪ ਵਿਚ ਵਡਾ ਰਾਜ ਕਾਇਮ ਕੀਤਾ ਜੋ ਹੁਣ ਤਕ "ਰੋਮਨ ਇਮਪਾਇਰ" ਦੇ ਨਾਮ ਨਾਲ ਤਵਾਰੀਖ ਵਿਚ ਪ੍ਰਸਿਧ ਹੈ।

ਇਸੇ ਸਮੇਂ ਦੇ ਅਰੰਭ ਵਿਚ ਦੁਨੀਆਂ ਦੇ ਵਡੇ ਵਡ ਉੱਘੇ ਵਿੱਦਵਾਨ, ਫਿਲਾਸਫਰ ਅਤੇ ਦੁਨੀਆਂ ਦੇ ਉੱਘੇ ਉੱਘੇ ਮਜ਼ਹਬਾਂ ਦੇ ਬਾਨੀ ਪੈਦਾ ਹੋਏ। ਯੂਰਪ ਵਿਚ ਸੁਕਰਾਤ (Socrates), ਅਫਲਾਤੁ (Plato) ਅਤੇ ਰਸਾਤਲ (Aristotle) ਵਰਗੇ ਵਿੱਦਵਾਨ ਪੈਦਾ ਹੋਏ ਅਤੇ ਏਸ਼ੀਆ ਨੇ ਰੱਬੀ ਪਿਆਰ ਦੇ ਸੋਮੇਂ ਹਜ਼ਰਤ ਈਸਾ (Jesus Christ), ਮਹਾਤਮਾਂ ਬੁਧ, ਜੈਨ ਮਤ ਦੇ ਬਾਨੀ ਮਹਾਬੀਰ, ਅਤੇ ਕਨਫਿਊਸ਼ਸ਼ (ਚੀਨੀ ਮਤ ਦਾ ਬਾਨੀ) ਆਦਿ ਮਹਾਤਮਾਂ ਪੈਦਾ ਕੀਤੇ। ਇਨ੍ਹਾਂ ਵਿੱਦਵਾਨਾਂ ਦੀਆਂ ਲੇਖਣੀਆਂ ਅਤੇ ਪ੍ਰੇਮ ਤ੍ਰੰਗਾਂ ਦੇ ਨਜ਼ਾਰੇ ਵੀਹਵੀਂ ਸਦੀ ਦੇ ਵਿੱਦਵਾਨਾਂ ਨੂੰ ਚਕ੍ਰਿਤ ਕਰ ਰਹੇ ਹਨ ਅਤੇ ਵਰਤਮਾਨ ਜ਼ਮਾਨੇ ਦੇ ਵਿੱਦਵਾਨ ਇਨ੍ਹਾਂ ਦੀਆਂ ਪਵਿਤ੍ਰ ਲੇਖਣੀਆਂ ਤੋਂ ਉਲਾਸ (Inspiration) ਲੈਂਦੇ ਹਨ।

ਸੰਨ ਈਸਵੀ ਦੇ ਅਰੰਭ ਤੋਂ ਮਗਰੋਂ ਚੌਦਾਂ ਪੰਦਰਾਂ ਸਦੀਆਂ ਦੁਨੀਆਂ ਦੇ ਸਾਰੇ ਦੇਸ਼ਾਂ ਦੇ ਲੋਕ ਬੜੀਆਂ ਰੰਗ ਰਲੀਆਂ ਮਾਣਦੇ ਰਹੇ। ਲਗ ਭਗ ਇਸ ਸਾਰੇ ਸਮੇਂ ਵਿਚ