ਪੰਨਾ:ਪੂਰਬ ਅਤੇ ਪੱਛਮ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੩੦

ਪੂਰਬ ਅਤੇ ਪੱਛਮ

ਸਭਯਤਾ ਦੇ ਲਿਹਾਜ਼ ਨਾਲ ਹਿੰਦੁਸਤਾਨ ਅਤੇ ਚੀਨ ਦੀ ਸਭ-ਯਤਾ ਆਮ ਯੂਰਪੀਨ ਮੁਲਕਾਂ ਦੀ ਸਭਯਤਾ ਨਾਲੋਂ ਬੜੇ ਉਚੇ ਦਰਜੇ ਦੀ ਸੀ। ਇਸ ਸਮੇਂ ਵਿਚ ਲਗ ਭਗ ਦੁਨੀਆਂ ਦੇ ਸਾਰੇ ਦੇਸ਼ਾਂ ਵਿਚ ਕਈ ਕਵੀ ਰਾਜਿਆਂ ਦਾ ਰਾਜ ਸੀ ਜੋ ਕਿ ਸਦਾ ਹੀ ਆਪਸ ਵਿਚ ਲੜਾਈ ਝਗੜੇ ਜਾਰੀ ਰਖਦੇ ਸਨ ਅਤੇ ਬਲਵਾਨ ਬਲਹੀਨਾਂ ਨੂੰ ਪਛਾੜ ਕੇ ਆਪਣੇ ਰਾਜ ਨੂੰ ਵੱਡਾ ਬਣਾ ਲੈਂਦੇ ਸਨ। ਯੂਰਪ ਦੇ ਦੋਸ਼ਾਂ ਵਿਚ ਇਕ ਕੌਮ ਦੂਸਰੀ ਕੌਮ ਨੂੰ ਧੱਕ ਧੱਸ ਕੇ ਲੈ ਜਾਂਦੀ ਅਤੇ ਮੁੜ ਗੇੜਾ ਖਾ ਕੇ ਦੁਸਰੀ ਪਹਿਲੀ ਨੂੰ ਦੰਦਾਂ ਭਾਰ ਚਾ ਸੁਰਦੀ। ਮਜ਼ਹਬ ਦੇ ਨਾਂ ਤੇ ਅਨੇਕਾਂ ਲੜਾਈਆਂ ਹੋਈਆਂ ਅਤੇ ਲੱਖਾਂ ਬੇਕਸੂਰਿਆਂ ਦੀਆਂ ਜਾਨਾਂ ਰੱਬ ਨੂੰ ਖੁਸ਼ ਕਰਨ ਲਈ ਜਰਵਾਣਿਆਂ ਨੇ ਮੌਤ ਦੇ ਘਾਟ ਉਤਾਰੀਆਂ।

ਇਹੀ ਹਾਲ ਪੂਰਬੀ ਦੁਨੀਆਂ ਦਾ ਰਿਹਾ। ਵੱਡੇ ਰਾਜੇ ਛੋਟਿਆਂ ਨੂੰ ਮਾਰ ਮੁਕਾ ਕੇ ਆਪਣੇ ਆਪ ਨੂੰ ਤਕੜੇ ਬਣਾਉਂਦੇ ਰਹੇ ਅਤੇ ਸਮਾਂ ਪੈਣ ਤੇ ਆਪ ਆਪ ਤੋਂ ਜਰਵਾਣਿਆਂ ਦੇ ਸ਼ਿਕਾਰ ਬਣਦੇ ਰਹੇ। ਉੱਤ੍ਰ ਦੇ ਠੰਡੇ ਦੇਸਾਂ ਵਿਚੋਂ ਟੋਲਿਆਂ ਦੇ ਟੋਲੇ ਦੱਖਣ ਵਲ ਨੂੰ ਡਾਰਾਂ ਬੰਨ੍ਹ ਕੇ ਆਏ ਅਤੇ ਸਭ ਨੇ ਹਿੰਦੁਸਤਾਨ ਵਿਚ ਆ ਕੇ ਸਾਹ ਲਿਆ। ਅਰਬ ਵਿਚ ਸਤਵੀਂ ਸਦੀ ਦੇ ਅਰੰਭ ਵਿਚ ਹਜ਼ਰਤ ਮੁਹੰਮਦ ਸਾਹਿਬ ਪ੍ਰਗਟ ਹੋਏ ਅਤੇ ਆਪ ਤੇ ਆਪ ਜੀ ਦੇ ਪੈਰੋਕਾਰਾਂ ਨੇ ਭੀ ਮਜ਼ਹਬ ਦੇ ਨਾਂ ਤੇ ਸਵਾਬੀ ਜਹਾਦ ਕਰਨੋਂ ਪੱਛਮੀ ਲੋਕਾਂ ਨਾਲੋਂ ਘਟ ਨਹੀਂ ਕੀਤੀ। ਹਿੰਦ ਅਤੇ ਚੀਨ ਵਾਸੀਆਂ ਨੂੰ ਇਹ ਮਾਣ ਹੈ ਕਿ ਮਜ਼ਹਬ ਦੀ ਆੜ ਵਿਚ