ਪੰਨਾ:ਪੂਰਬ ਅਤੇ ਪੱਛਮ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

३२

ਪੂਰਬ ਅਤੇ ਪੱਛਮ

ਬ੍ਰਾਹਮਣ ਦੇ ਘਰ ਜੰਮਿਆ ਹੈ ਬ੍ਰਾਹਮਣ ਹੀ ਰਹੇਗਾ, ਭਾਵੇਂ ਉਸਦੇ ਦਿਮਾਗ਼ ਵਿਚ ਕਿਣਕਾ ਮਾਤ੍ਰ ਅਕਲ ਨ ਹੋਵੇ ਅਤੇ ਜੋ ਮੰਦ-ਭਾਗਾਂ ਨੂੰ ਸ਼ੂਦਰ ਦੇ ਘਰ ਪੈਦਾ ਹੋਇਆ ਹੈ, ਉਹ ਭਾਵੇਂ ਦਿਮਾਗ਼-ਸ਼ਕਤੀ ਵਿਚ ਕਿਤਨਾ ਹੀ ਪ੍ਰਬੀਨ ਕਿਉਂ ਨ ਹੋਵੇ (ਜੇਕਰ ਉਹ ਡਾਕਟਰ ਅੰਬੇਦਕਾਰ ਭੀ ਹੈ ਤਾਂ ਪਿਆ ਹੋਵੇ) ਪ੍ਰੰਤੂ ਸ਼ੂਦਰ (ਨਹੀਂ ਨਹੀਂ, ਅਛੂਤ) ਹੀ ਰਹੇਗਾ।

ਆਪਣੀ ਉਦਰ-ਪੂਰਨ ਲਈ ਆਦਮੀ ਅਨੇਕ ਪ੍ਰਕਾਰ ਦੇ ਪਾਪੜ ਵੇਲਦਾ ਰਿਹਾ। ਕੋਈ ਜ਼ਿਮੀਂਦਾਰ ਬਣਕੇ ਖੇਤੀ ਬਾੜੀ ਕਰਦਾ, ਕੋਈ ਵਿਪਾਰੀ ਬਣਕੇ ਵਿਪਾਰ ਵਿਚ ਜੁਟ ਜਾਂਦਾ, ਕੋਈ ਲੁਹਾਰ, ਤਰਖਾਣ, ਸੁਨਾਰ, ਧੋਬੀ, ਛੀਂਬੇ, ਨਾਈ, ਚਮਾਰ ਆਦਿ ਦੇ ਕਿੱਤੇ ਨੂੰ ਅਪਣਾਉਂਦਾ ਅਤੇ ਕੋਈ ਕਿਸੇ ਪ੍ਰਕਾਰ ਦੀ ਦਸਤਕਾਰੀ (ਅਥਵਾ ਕਾਰੀਗਰੀ) ਵਿਚ ਕਮਾਲ ਦਿਖਾ ਕੇ ਆਪਣਾ ਨਿਰਬਾਹ ਕਰਦਾ।

ਇਸ ਸਮੇਂ ਦੇ ਅਖੀਰ ਵਿਚ ਦੁਨੀਆਂ ਦੇ ਵਿਪਾਰ ਵਿਚ ਬਹੁਤ ਵਾਧਾ ਹੋ ਰਿਹਾ ਸੀ ਅਤੇ ਖਾਸ ਕਰਕੇ ਯੂਰਪੀਨ ਦੇਸ਼ਾਂ ਦੇ ਵਸਨੀਕ ਹਿੰਦੁਸਤਾਨ ਨਾਲ ਵਿਪਾਰ ਕਰਨਾਂ ਫ਼ਖ਼ਰ ਸਮਝਦੇ ਸਨ। ਗੱਲ ਇਹ ਸੀ ਕਿ ਯੂਰਪ ਦੇ ਠੰਢੇ ਮੁਲਕਾਂ ਵਿਚ ਸਰਦੀਆਂ ਇਤਨੇ ਕੜਾਕੇ ਦੀਆਂ ਪੈਂਦੀਆਂ ਸਨ ਕਿ ਕਈ ਕਈ ਮਹੀਨੇ ਬਰਫ ਪੈਣ ਕਰਕੇ ਕੋਈ ਕੰਮ ਕਾਰ ਨਹੀਂ ਹੋ ਸਕਦਾ ਸੀ। ਇਸ ਲਈ ਉਨ੍ਹਾਂ ਦਿਨਾਂ ਲਈ ਖਾਣਾ ਦਾਣਾ ਜਮ੍ਹਾਂ ਕਰਨਾ ਪੈਂਦਾ ਸੀ