ਪੰਨਾ:ਪੂਰਬ ਅਤੇ ਪੱਛਮ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

ਸਭਯਤਾ ਦਾ ਵਕਾਸ਼ ਤੇ ਖਾਸ ਕਰਕੇ ਮਾਸ ਨੂੰ ਸਾਂਭਕੇ ਰਖਣ ਦੀ ਖਾਸ ਲੋੜ ਸੀ । ਤਜਰਬੇ ਨੇ ਉਨਾਂ ਲੋਕਾਂ ਨੂੰ ਸਿਖਾ ਦਿੱਤਾ ਸੀ ਕਿ ਹਿੰਦੁਸਤਾਨੀ ਗਰਮ ਮਸਾਲਿਆਂ ਨਾਲ ਮਾਸ ਬਹੁਤ ਦੇਰ ਤਕ ਬਿਨਾਂ ਖਰਾਬ ਹੋਇਆਂ , ਰਖ ਸਕੀਦਾ ਹੈ। ਇਸ ਲਈ ਹਿੰਦੁਸਤਾਨ ਦੇ ਗਰਮ ਮਸਾਲਿਆਂ ਲਈ ਸਾਰੇ ਯੂਰਪੀਨ ਲੋਕ ਇਧਰ ਨੂੰ ਧਾਉਂਦੇ ਸਨ। ਪੰਦਰਵੀਂ ਸਦੀ ਦੇ ਅਧ (੧੪੫o) ਤੋਂ ਲੈ ਕੇ | ਅਠਾਰਵੀਂ ਸਦੀ ਦੇ ਅਧ (੧੭੬੩) ਤੱਕ ਦਾ ਸਮਾਂ ਤਜਾਰਤੀ ਅੰਦੋਲਨ ( Comminercial Revolution ) ਕਰਕੇ ਸਾਰੀ ਦੁਨੀਆਂ ਵਿਚ ਪ੍ਰਸਿੱਧ ਹੈ। ਇਨ੍ਹਾਂ ਤਿੰਨਾਂ ਸਦੀਆਂ ਵਿਚ ਯੁਰਪੀਨ ਕੌਮਾਂ ਆਪਣੇ ਘਰਾਂ ਤੋਂ ਨਿਕਲੀਆਂ ਅਤੇ ਬਾਹਰਲੀ ਸਾਰੀ ਦੁਨੀਆਂ ਨੂੰ ਇਨਾਂ ਆਪਣੇ ਕਾਬੂ ਕਰ ਲਿਆ। ਸਪਾਨੀ, ਪੁਰਤਗੀਜ਼, ਫਰਾਂਸੀਸੀ, ਅੰਗੇਜ਼ ਤੇ ਡੱਚ ਆਦਿ ਕੌਮਾਂ ਨੇ ਆਪੋ ਆਪਣੀਆਂ ਬਸਤੀਆਂ ਦੂਰ ਦੁਰਾਡੇ ਦੇਸਾਂ ਵਿਚ ਕਾਇਮ ਕਰ ਲਈਆਂ । ਕੋਲੰਬਸ ਜਦ ੧੪੯੨ ਵਿਚ ਹਿੰਦੁਸਤਾਨ ਦਾ ਰਸਤਾ ਢੰਡਣ ਤੁਰਿਆ ਤਾਂ ਵਿਚਾਰੇ ਨੂੰ ਕੀ ਪਤਾ ਸੀ ਕਿ ਉਸਦੇ ਪੈਰ ਹੇਠ ਸ਼ਹਿਆਂ ਆ ਜਾਵੇਗਾ (ਅਥਵਾ ਉਹ ਨਵੀਂ ਦੁਨੀਆਂ ਲਭ ਲਏਗਾ । ਸੁਣਿਆ ਹੈ ਕਿ ਇਸ ਭੋਲੇ ਕੋਲੰਬਸ ਦੇ ਨਿੱਕੇ ਜਿਹੇ ਪੈਰ ਹੇਠ ਸਹਿਆ ਰੜਕਿਆ ਹੀ ਨਹੀਂ ਉਸ ਨੂੰ ਆਪਣੀ ਜ਼ਿੰਦਗੀ ਵਿਚ ਇਹ ਪਤਾ ਨਹੀਂ ਲਗਾ ਸੀ ਕਿ ਉਸ ਨੇ ਇਕ ਹੋਰ ਨਵੀਂ ਦੁਨੀਆਂ ਭਾਲ ਲਈ ਹੈ, ਵਿਚਾਰਾ