ਪੰਨਾ:ਪੂਰਬ ਅਤੇ ਪੱਛਮ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

੩੪ ਪੂਰਬ ਅਤੇ ਪੱਛਮ ਅਮਰੀਕਾ ਨੂੰ ਹਿੰਦੁਸਤਾਨ ਹੀ ਸਮਝਦਾ ਰਿਹਾ । ) . ਇਸ ਸਮੇਂ ਵਿਚ ਹੀ ਪੁਰਤਗੀਜ਼, ਫਰਾਂਸੀਸੀ ਤੇ ਅੰਸ਼ ਹਿੰਦੁਸਤਾਨ ਵਿਚ ਆਏ ਅਤੇ ਸਮਾਂ ਪੈ ਕੇ ਇਸ ਸੋਨੇ ਦੀ ਚਿੜੀ (ਹਿੰਦੁਸਤਾਨ ਨੂੰ ਕਾਬੂ ਕਰਨ ਲਈ ਇਨ੍ਹਾਂ ਵਿਚ ਖੂਬ ਖੜਕੀ | ਅਖੀਰ ਨੂੰ ਅੰਗਜ਼ਾਂ ਨੇ ਦੁਸਰੀਆਂ ਯੂਰਪੀਨ ਕੌਮਾਂ ਨੂੰ ਇਸ ਦੌੜ ਵਿਚ ਪਛਾੜ ਦਿੱਤਾ ਅਤੇ ਆਪਣੇ ਰਾਜ ਦੀ ਨੀਂਹ ਹਿੰਦੁਸਤਾਨ ਵਿਚ ਰਖੀ । ਉਸ ਤੋਂ ਮਗਰੋਂ ਕਿਸ ਤਰਾਂ ਸਾਰੇ ਹਿੰਦੁਸਤਾਨ ਨੂੰ ਆਪਣੇ ਅਧੀਨ ਕੀਤਾ ਸਾਡੇ ਮੁਲਕ ਦਾ ਬੱਚਾ ਬੱਚਾ ਜਾਣਦਾ ਹੈ। ਅੰਗਜ਼ਾਂ ਨੇ ਹੋਰ ਮੁਲਕਾਂ ਵਿਚ ਵੀ ਆਪਣੀਆਂ ਵੱਡੀਆਂ ਵੱਡੀਆਂ ਬਸਤੀਆਂ ਕਾਇਮ ਕਰ ਲਈਆਂ । ਅਫਰੀਕਾ ਵਿਚ ਕਈ ਥਾਂ ਮੱਲੇ, ਆਸਟ੍ਰੇਲੀਆ ਤਾਂ ਹੌਲੀ ਹੌਲੀ ਸਾਰਾ ਹੀ ਕਾਬੂ ਕਰ ਲਿਆ, ਉੱੜੀ ਅਮਰੀਕਾ ਵਿਚ ਭੀ ਦੂਸਰੀਆਂ ਕੌਮਾਂ ਨਾਲੋਂ ਚੰਗੇ ਰਹੇ । ਇਨਾਂ ਵਾਂਗ ਦੂਸਰੀਆਂ ਯੂਰਪੀਨ ਕੌਮਾਂ ਨੇ ਭੀ ਦੂਰ ਦੁਰਾਡੇ ਦੀਪਾਂ ਵਿਚ ਆਪਣੀਆਂ ਬਸਤੀਆਂ ਬਣਾਈਆਂ । ਦੁਨੀਆਂ ਦਾ ਕੋਈ ਹਿੱਸਾ (ਜਾਪਾਨ, ਚੀਨ ਆਦਿ) ਹੀ ਭਾਵੇਂ ਅਜੇਹਾ ਰਹਿ ਗਿਆ ਹੋਵੇ ਜਿਥੇ ਯੂਰਪੀਨ ਕੌਮਾਂ ਦਾ ਝੰਡਾ ਨ ਝੂਲਿਆ ਹੋਵੇ। ਮੁਕਦੀ ਗੱਲ ਇਹ ਕਿ ਯੂਰਪੀਨ ਕੌਮਾਂ ਨੇ ਇਸ ਸਮੇਂ ਵਿਚ ਲਗ ਭਗ ਸਾਰੀ ਦੁਨੀਆਂ ਨੂੰ ਆਪਣੇ ਕਾਬੂ ਕਰ ਲਿਆ । ਇਥੇ ਪਾਠਕਾਂ ਨੂੰ ਇਹ ਚਿਤਾਵਨੀ ਕਰਾਉਣੀ ਜ਼ਰੂਰੀ ਭਾਸਦੀ ਹੈ ਕਿ ਇਸ ਸਮੇਂ ਦੇ ਅਖੀਰ ਤਕ ਹਿੰਦਸਤਾਨ ਦੀ ਸਭਤਾ ਸਮੁਚੇ ਤੌਰ ਤੇ ਪੱਛਮੀ ਦੇਸ਼ਾਂ ਨਾਲੋਂ ਕਿਸੇ