ਪੰਨਾ:ਪੂਰਬ ਅਤੇ ਪੱਛਮ.pdf/4

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੂਮਿਕਾ

ਇਸ ਪੁਸਤਕ ਦੇ ਲਿਖਾਰੀ ਨੂੰ ਆਪਣੀ ਦਸ ਸਾਲਾ ਅਮਰੀਕਾ ਦੀ ਲੰਮੀ ਯਾਤਰਾ ਦੇ ਸਮੇਂ ਵਿਚ ਪੱਛਮੀ ਸੁਸਾਇਟੀ ਵਿਚ ਰਹਿੰਦਿਆਂ ਹੋਇਆਂ ਉਨ੍ਹਾਂ ਦੇ ਜੀਵਨ ਨੂੰ ਨਿਕਟ ਵਰਤੀ ਹੋ ਕੇ ਵਿਚਾਰਨ ਦਾ ਅਵਸਰ ਮਿਲਿਆ। ਪੱਛਮੀ ਜੀਵਨ ਦੇ ਕਈ ਉੱਤਮ ਗੁਣਾਂ ਨੇ ਉਸ ਤੇ ਬੜਾ ਡੂੰਘਾ ਅਸਰ ਪਾਇਆ ਅਤੇ ਉਸ ਸਮੇਂ ਤੋਂ ਹੀ ਉਸ ਦੇ ਦਿਲ ਵਿਚ ਇਹ ਤਾਂਘ ਲਗ ਗਈ ਕਿ ਇਸ ਜੀਵਨ ਦੇ ਉਨ੍ਹਾਂ ਗੁਣਾਂ ਨੂੰ ਜੋ ਹਰ ਮੁਲਕ ਦੇ ਕੌਮੀ ਜੀਵਨ ਨੂੰ ਉੱਚਾ ਕਰਨ ਵਿਚ ਸਹਾਇਤਾ ਕਰ ਸਕਦੇ ਹਨ ਉਹ ਕਦੀ ਆਪਣੇ ਦੇਸ਼ ਵਾਸੀਆਂ ਦੀ ਸੇਵਾ ਵਿਚ ਭੇਟਾ ਕਰੇਗਾ। ਇਹ ਪੁਸਤਕ ਲਿਖਾਰੀ ਦੀ ਇਸੇ ਤਾਂਘ ਦਾ ਸਿੱਟਾ ਹੈ।

ਪੱਛਮੀ ਜੀਵਨ ਦੇ ਗੁਣਾ ਦੀ ਅਸਲੀਅਤ ਨੂੰ ਚੰਗੀ ਤਰ੍ਹਾਂ ਦਰਸਾਉਣ ਲਈ ਜ਼ਰੂਰੀ ਭਾਸਿਆ ਕਿ ਆਪਣੇ ਜੀਵਨ ਵਲ ਭੀ ਨਾਲ ਦੀ ਨਾਲ ਅੰਦਰ- ਝਾਤੀ ਮਾਰੀ ਜਾਵੇ ਤਾਕਿ ਪਤਾ ਲਗ ਸਕੇ ਕਿ ਸਭਯ ਜ਼ਿੰਦਗੀ ਦੇ ਵਖੋ ਵਖਰੇ ਪਹਿਲੂਆਂ ਵਿਚ ਪੱਛਮੀ ਲੋਕਾਂ ਦੇ ਮੁਕਾਬਲੇ ਅਸੀਂ ਕਿਥੇ ਖਲੋਤੇ ਹਾਂ। ਇਸ ਲਈ ਪੁਸਤਕ ਦਾ ਨਾਉਂ ਪੁਰਬ ਅਤੇ ਪੱਛਮ ਰਖਿਆ ਗਿਆ ਹੈ; ਇਸਦੇ ਹਰ ਇਕ ਕਾਂਡ ਵਿਚ ਪੂਰਬੀ ਅਤੇ ਪੱਛਮੀ ਜੀਵਨ ਦੋਹਾਂ ਤੇ ਵਿਚਾਰ ਕੀਤੀ ਗਈ ਹੈ ਅਤੇ ਵਰਤਮਾਨ ਪੁਚਲਤ ਹਾਲਾਤ ਦੇ ਅਧਾਰ ਤੇ ਆਪਣੇ ਭਵਿੱਖਤ ਜੀਵਨ ਨੂੰ ਉੱਚਾ ਕਰਨ ਲਈ ਯੋਗ ਯਤਨ ਦਸੇ