ਪੰਨਾ:ਪੂਰਬ ਅਤੇ ਪੱਛਮ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

੩੯ ਸਯਤਾ ਦਾ ਵਿਕਾਸ਼ ਜੋ ਕੁਝ ਅਸੀਂ ਸਭਯਤਾ ਦੇ ਵਿਕਾਸ ਦੀ ਬਾਬਤ ਸੰਖੇਪ ਜਿਹਾ ਹਾਲ ਲਿਖਿਆ ਹੈ ਉਸ ਤੇ ਗਹੁ ਨਾਲ ਵਿਚਾਰਨ ਤੋਂ ਇਹ ਉਕਤ ਹੈਰਾਨੀ ਦੂਰ ਹੋ ਜਾਣੀ ਚਾਹੀਦੀ ਹੈ ਕਿਉਂਕਿ ਇਨਾਂ ਸਮਾਰਾਂ ਤੋਂ ਸਪਸ਼ਟ ਪ੍ਰਗਟ ਹੈ ਕਿ ਪਹਿਲੋਂ ਪਹਿਲ ਗਰਮ ਅਤੇ ਉਪਜਾਉ ਦੇਸ਼ਾਂ ਵਿਚ ਸਭਯਤਾ ਦਾ ਜਨਮ ਧਾਰਨਾ ਇਕ ਅਵੱਸ਼ ਗਲ ਸੀ । ਇਥੇ ਆਦਮੀ ਨੂੰ ਥੋੜੀ ਜਿਹੀ ਮੇਹਨਤ ਕਰਨ ਨਾਲ ਉਦਰ ਪੂਰਤੀ ਦੇ ਸਾਮਾਨ ਮਿਲ ਸਕਦੇ ਸਨ ਜਿਸ ਕਰਕੇ ਉਹ ਆਪਣੀ ਵੇਹਲ ਦਾ ਸਮਾਂ ਸੁਰ ਵਿਚਾਰਾਂ ਵਿਚਾਰਨ ਵਿਚ ਖਰਚ ਕਰ ਸਕਦਾ ਸੀ । ਇਹੋ ਕਾਰਨ ਹੈ ਕਿ ਫਲਸਫੇ ਦੇ ਵੱਡੇ ਵੱਡੇ ਇਥਮ ਪੁਰਬੀ ਮੁਲਕਾਂ ਵਿਚ ਹੀ ਪੈਦਾ ਹੋਏ ਅਤੇ ਦੁਨੀਆਂ ਦੇ ਸਾਰੇ ਮਜ਼ਹਬ ਭੀ ਇਥੋਂ ਹੀ ਨਿਕਲੇ। ਪੱਤੁ ਸਮਾਂ ਪੈਣ ਤੇ ਇਹ ਪੂਰਬੀ ਲੋਕ ਆਪਣੀਆਂ ਅਰਸ਼ੀ ਉਡਾਰੀਆਂ ਵਿਚ ਮਘਨ ਰਹੇ ਜਾਂ ਐਸ਼ ਆਰਾਮ ਵਿਚ ਪੈ ਕੇ | ਖ਼ਾਨਾ ਜੰਗੀ ਵਿਚ ਜੁੱਟ ਪਏ, ਜਦ ਕਿ ਪੱਛਮ ਵਾਸੀ ਇਨਾਂ ਨਾਲੋਂ ਪਛੇਤੇ ਸਭਯਤਾ ਦੇ ਰਾਹ ਤੇ ਤੁਰ ਕੇ ਇਨਾਂ ਨੂੰ ਪਿਛਾੜ ਗਏ ਅਤੇ ਪਿਛਾੜਿਆ ਭੀ ਇਤਨਾ ਕਿ ਇਨਾਂ ਦੀ ਪਿੱਠ 'ਤੇ ਸਵਾਰ ਹੋ ਬੈਠੇ ਅਤੇ ਸਵਾਰ ਹੋ ਕੇ ਇਤਨੀ ਤਕੜੀ ਨਕੇਲ ਪਾਈ ਜੋ ਕਈਆਂ ਸਦੀਆਂ ਤਕ ਨੇ ਟੱਟੇ । ਕਈ ਪਰਸ਼ ਇਸ ਗੱਲ ਤੇ ਬੜੀ ਹੈਰਾਨੀ ਪ੍ਰਗਟ ਕਰਦੇ ਹਨ ਕਿ ਪੱਛਮੀ ਸਭਯਤਾ ਇਤਨੀ ਮਾਦਾ ਪ੍ਰਸਤ ( Materialistic , ਕਿਉਂ ਹੈ ਜਦ ਕਿ ਪੂਰਬੀ ਸਭਿਯਤਾ ਦਾ ਝੁਕਾਉ ਸਦਾ ਆਤਮਕ Spittu l ) ਰੁਖ ਵਲ