ਪੰਨਾ:ਪੂਰਬ ਅਤੇ ਪੱਛਮ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

੪0 ਪੂਰਬ ਅਤੇ ਪੱਛਮ ਰਿਹਾ ਹੈ । ਇਸ ਹੈਰਾਨੀ ਦਾ ਕਾਰਨ ਲਭਣਾ ਭੀ ਕੋਈ ਮੁਸ਼ਕਲ ਹੱਲ ਨਹੀਂ ! ਸਿੱਧੀ ਗੱਲ ਹੈ ਕਿ ਪੂਰਬੀ ਲੋਕਾਂ ਦੀ ਮਦਦ ਕਦਰਤ ਨੇ ਬਹੁਤ ਕੀਤੀ, ਜਿਸ ਮਦਦ ਦੇ ਕਾਰਨ ਇਨ੍ਹਾਂ ਨੂੰ ਆਪਣੀ ਉਦਰ-ਪੁਰਤਾ ਲਈ ਕੋਈ ਘਾਲਣਾਂ ਨਹੀਂ ਘਲਣੀਆਂ ਪਈਆਂ । ਜੇਕਰ ਇਨ੍ਹਾਂ ਪਾਈਆ ਕੁ ਲਈ ਹਬ ਮਾਰੇ ਤਾਂ ਕੁਦਰਤ ਨੇ ਅਤੀ ਹੇਜਲੇ ਮਿੱਤ ਵਾਂਗ ਦੋ ਸੇਰ ਸੋਹਣੇ ਸੋਹਣੇ ਮੇਵੇ ਇਨ੍ਹਾਂ ਦੇ ਹਵਾਲੇ ਕੀਤੇ । ਇਹ ਇਨਾਂ ਮੇਵਿਆਂ ਨੂੰ ਖਾਂ ਸੰਤੁਸ਼ਟ ਹੋ, ਲਗੇ ਸਮਾਧੀਆਂ ਲਾਕੇ ਲੋਕ ਪ੍ਰਲੋਕ ਦੀਆਂ ਖਬਰਾਂ ਲਿਆਉਣ । ਖੁਬ ਉਚੀਆਂ ਅਰਸ਼-ਉਡਾਰੀਆਂ ਲਾਈਆਂ ! ਅਜੇਹੀਆਂ ਹਾਲਤਾਂ ਵਿਚ ਇਹ ਜ਼ਰੂਰੀ ਸੀ ਕਿ ਸਾਡੀ ਸਭਤਾ ਆਤਮਕ ਰੰਗਾਂ ਦਾ ਰੰਗ ਵਟਾਉਂਦੀ ! ਪੰਤੁ ਪੱਛਮ ਵਾਲਿਆਂ ਨਾਲ ਕੀ ਬੀਤੀ ? ਠੰਢੇ ਤੇ ਬਰਫਾਨੀ ਦੇਸ਼ਾਂ ਵਿਚ ਰਹਿਣ ਦੇ ਕਾਰਨ ਕੁਦਰਤ ਉਨ੍ਹਾਂ ਨੂੰ, ਵੈਰੀ ਹੋ ਕੇ ਮਿਲੀ। ਨਿਰਬਾਹ ਕਰਨ ਲਈ ਉਨਾਂ ਨੂੰ ਅਨੇਕ ਪ੍ਰਕਾਰ ਦੀਆਂ ਮੁਸੀਬਤਾਂ ਝੱਲਣੀਆਂ ਪਈਆਂ । ਹਰ ਸਮੇਂ ਉਦਰ-ਪੂਰਤੀ ਲਈ ਡਾਢੇ ਕਮਰਕਸੇ ਕਰਕੇ ਕੰਮ ਕਰਨਾ ਪਿਆ ਅਤੇ ਜਿਸ ਤਰਾਂ ਸਿਆਣਿਆਂ ਕਿਹਾ ਹੈ ਕਿ ਲੋੜ ਕਾਢ ਦੀ ਮਾਂ ਹੈ ( Necessity is the mother of Invent!on ) ਇਨਾਂ ਨੇ ਨਾ ਨਾ ਪੁਕਾਰ ਦੀਆਂ ਕਾਢਾਂ ਕੱਢੀਆਂ, ਜਿਨਾਂ ਦਵਾਰਾ ਇਨ੍ਹਾਂ ਦੀ ਉਪਜਾਊਸ਼ਕਤੀ ਵਧਦੀ ਗਈ । ਜ਼ਿੰਦਗੀ ਦੀਆਂ ਲੋੜਾਂ ਅਤੇ ਕੁਦ