ਪੰਨਾ:ਪੂਰਬ ਅਤੇ ਪੱਛਮ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

ਸਭਯਤਾ ਦਾ ਵਕਾਸ਼ ੪੧ ਰਤ ਦੀ ਬੇਵਫਾਈ ਨੇ ਇਨਾਂ ਨੂੰ ਖਾਦੀ ( Material ) ਗੱਲਾਂ ਤੇ ਕਾਵਾਂ ਵਿਚ ਇਤਨਾ ਖੱਚਤ ਕੀਤਾ ਕਿ ਇਨ੍ਹਾਂ ਨੇ ਕੁਦਰਤ ਨੂੰ ਕੁੱਟ ਕੁੱਟ ਕੇ ਸਿੱਧਾ ਕੀਤਾ ਅਤੇ ਆਪਣੀ ਸੇਵਾਦਾਰਨੀ ਬਣਾਇਆ । ਇਸ ਦਾ ਸਿੱਟਾ ਇਹ ਹੋਇਆ ਕਿ ਹੌਲੀ ਹੌਲੀ ਇਨ੍ਹਾਂ ਨੇ ਸਾਰੀਆਂ ਕੁਦਰਤੀ ਤਾਕਤਾਂ ਤੇ ਇਤਨਾ ਗਲਬਾ ਪਾਇਆ ਕਿ ਅਜ ਕਲ ਇਹ ਸਭ (ਹਵਾ, ਪਾਣੀ, ਸੁਰਜ, ਅਕਾਸ਼, ਆਦਿ) ਇਨਾਂ ਦੇ ਪਾਣੀ | ਭਰਦੀਆਂ ਹਨ ਅਤੇ ਇਹ ਇਸ ਪਾਸੇ ਇਤਨੇ ਖਚਤ ਹੋਏ ਕਿ ਇਨਾਂ ਨੂੰ ਕੋਇਲੇ, ਲੋਹੇ, ਟੀਨ, ਤਾਂਬੇ, ਪੈਟਰੋਲ, ਰੂ, ਸਣ, ਤੇਲੀਏ ਬੀਜ, ਰਬੜ, ਆਦਿ ਤੋਂ ਬਿਨਾਂ ਹੋਰ ਕੋਈ ਗਲ ਹੀ ਨਹੀਂ ਔੜਦੀ। ਤਾਂਤੇ ਅਜੇਹੇ ਹਾਲਾਤ ਵਿਚ ਇਹ ਜ਼ਰੂਰੀ ਸੀ ਕਿ ਪੱਛਮੀਂ ਸਭਯ ਦਾ ਝੁਕਾਉ ਮਾਦਾ ਪ੍ਰਸਤੀ ਵਲ ਹੁੰਦਾ । ਇਹ ਕਾਂਡ ਸਮਾਪਤ ਕਰਨ ਤੋਂ ਪਹਿਲਾਂ ਉਚਿਤ ਜਾਪਦਾ ਹੈ ਕਿ ਦੁਨੀਆ ਦੀ ਵਰਤਮਾਨ ਰਾਜਸੀ ਵੰਡ ਸੰਖੇਪ ਤੌਰ ਤੇ ਦਸੀ ਜਾਵੇ ਕਿਉਂਕਿ ਹਰ ਇਕ ਦੇਸ਼ ਦੀ ਸਭਯਤਾ ਉਤੇ ਉਸ ਦੀ ਰਾਜਸੀ ਬਣਤਰ ਦਾ ਬਹੁਤ ਅਸਰ ਪੈਂਦਾ ਹੈ । ਰਾਜਸੀ ਤੌਰ ਤੇ ਸਾਰੀ ਦੁਨੀਆਂ ਦੇ ਵੱਡੇ ਵੱਡੇ ਹਿੱਸਿਆਂ ਵਿਚ ਵੰਡੀ ਜਾ ਸਕਦੀ ਹੈ, ਇਕ ਸੁਤੰਤਰ ਦੇਸ ਅਤੇ ਦੁਸਰੇ ਗੁਲਾਮ ਦੇਸ | ਅਧੀਨ ਅਥਵਾ ਗੁਲਾਮ ਦੇਸ਼ਾਂ ਦੀ ਅਹਿਮੀਅਤ ਦੁਨੀਆਂ ਦੇ ਜ਼ਰੂਰੀ ਕੰਮ ਧੰਦਿਆਂ ਵਿਚ ਕੌਡੀ ਸਮਾਨ ਭੀ ਨਹੀਂ ਕਿਉਂਕਿ ਉਨ੍ਹਾਂ ਦੀ ਨੱਥ ਖਸਮ ਹਥ ਹੈ ਅਤੇ “ਜਿਉਂ ਨਚਾਵੈ ਤਿਉਂ ਤਿਉਂ ਨਚੇ ਦੇ ਗੁਰਵਾਕ ਅਨੁਸਾਰ