ਪੰਨਾ:ਪੂਰਬ ਅਤੇ ਪੱਛਮ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

੪੨ ਪੂਰਬ ਅਤੇ ਪੱਛਮ ਉਹ ਇਨਾਂ ਨੂੰ ਜਿਸ ਤਰਾਂ ਨਚਾਵੇ ਇਹ ਉਸ ਦੀ ਸੁਰ ਜੋ ਤਾਣ ਤੇ ਨੱਚਦੇ ਹਨ । ਸੁਤੰਤੂ ਦੇਸ ਜਿਸ ਪਾਸੇ ਚਾਹ ਆਪਣੀ ਸਭਯਤਾ ਦਾ ਰੁਖ ਬਦਲ ਸਕਦੇ ਹਨ । ਇਹ ਦੇਸ ਕਈਆਂ ਸ਼੍ਰੇਣੀਆਂ ਵਿਚ ਵੰਡੇ ਹੋਏ ਹਨ-ਕਈ ਇਨਾਂ ਵਿਚੋਂ ਇੰਪੀਰੀਅਲਿਸਟ Imperialist ) ਅਥਵਾ ਦੁਸਰੇ ਨਿਰਬਲ ਦੇਸ਼ਾਂ ਤੇ ਰਾਜ ਕਰਨ ਵਾਲੇ ਹਨ, ਯਥਾ ਟ ਟਿਨ, ਫਰਾਂਸ, ਜਾਪਾਨ, ਇਟਲੀ, ਆਦਿ; ਕਈ ਸਾਮਵਾਦ (Democracy ਦੇ ਅਸੂਲਾਂ ਤੇ ਚਲ ਰਹੇ ਹਨ, ਯਥਾ ਅਮਰੀਕਾ, ਇਟਜ਼ਰ ਲੈਂਡ, ਮੈਕਸੀਕੋ, ਬਰਾਜ਼ੀਲ, ਅਰਜਨਟਾਇਨ, ਆਦਿ; ਅਤੇ ਕਈਆਂ ਵਿਚ ਡਿਕਟੇਟਰਸ਼ਿਪ (Dictatorship) ਅਥਵ ਇਕ ਜਰਵਾਣੇ ਆਦਮੀ ਦਾ ਰਾਜ, ਪ੍ਰਧਾਨ ਹੈ, ਯਥਾ ਰੂਸ ਜਰਮਨੀ, ਸਪੇਨ ਅਤੇ ਇਟਲੀ । ਆਉਣ ਵਾਲੇ ਕਾਂਡਾਂ ਵਿਚ ਅਸੀਂ ਸਭਯਤਾ ਦੇ ਵਖੋ ਵਖ ਅੰਗਾਂ ਤੇ ਵਿਚਾਰ ਕਰਾਂਗੇ ਜਿਸ ਵਿਚ ਪੁਰਬ ਅਤੇ ਪੱਛਮ ਦਾ ਨਾਲ ਨਾਲ ਮੁਕਾਬਲਾ ਹੁੰਦਾ ਜਾਵੇਗਾ।