ਪੰਨਾ:ਪੂਰਬ ਅਤੇ ਪੱਛਮ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

3 55 \{ ਸਦਾਚਾਰ ੪੫ ਉਨਾਂ ਦੀ ਬੋਲੀ ਵਿਚ ਮਿਠਾਸ ਕੁੱਟ ਕੁੱਟ ਕੇ ਭਰੀ ਹੋਈ ਜਾਪਦੀ ਹੈ । ਮਿੱਠਾ ਬੋਲਣਾ ਉਨਾਂ ਦੇ ਸੁਭਾਵ ਦਾ ਖਾਸ ਗੁਣ ਬਣ ਗਿਆ ਹੈ । ਇਹ ਗੁਣ ਧਾਰਨ ਕਰਨ ਦੇ ਕਾਰਨ ਸ਼ਹਿਨਸੀਲਤਾ, ਨਰਮੀ, ਧੀਰਜ ਅਤੇ ਪਰ-ਇਤਿਕਾਰ ਦੇ ਸ਼ਭ ਗੁਣ ਉਨ੍ਹਾਂ ਵਿਚ ਅਵੱਸ਼ ਹੀ ਆ ਗਏ ਹਨ। ਜੇਕਰ ਉਪਰੋਕਤ ਗੁਣਾਂ ਦੀ ਪਰਖ ਕਰਨੀ ਹੋਵੇ ਤਾਂ ਤੁਸੀਂ ਕਿਸੇ ਪੱਛਮੀ ਦੇਸ ਦੇ ਸ਼ਹਿਰ ਦੀ ਦੁਕਾਨ ਵਿਚ ਜਾਓ, ਸਭ ਗੁਣ ਤੁਸੀਂ ਅੱਖੀਂ ਦੇਖ ਲਓਗੇ । ਪਹਿਲੇ ਸਟਾਲ ਤੇ ਖੜੀ ਫਰੰਗਣ ਜਾਂ ਅਮਰੀਕਨ ਕੁੜੀ ਗੈਸ ( ਹਾਂ ਜੀ.) ਕਹਿਕੇ ਤੁਹਾਨੂੰ ਖੁਸ਼ ਕਰ ਦੇਵੇਗੀ । ਜਿਸ ਚੀਜ਼ ਦੀ ਮੰਗ ਕਰੋ ਝਟ ਪਟ ਹਾਜ਼ਰ, ਉਸ ਚੀਜ਼ ਦੇ ਗਣ ਤੇ ਗੁਣਾਂ ਦੇ ਲਿਹਾਜ਼ ਨਾਲ ਬਹੁਤ ਥੋੜੀ ਕੀਮਤ, ਉਸ ਚੀਜ਼ ਨੂੰ ਵਰਤਣ ਦੇ ਤਰੀਕੇ ਦੀ ਗਿਆਤ ਇਕ ਮਿੰਟ ਵਿਚ ਤੁਹਾਨੂੰ ਕਰਵਾਈ ਜਾਵੇਗੀ । ਜੇਕਰ ਤੁਹਾਡੇ ਵਲੋਂ , ਮੰਗੀ ਹੋਈ ਚੀਜ਼ ਉਸ ਪਾਸ ਨਹੀਂ ਤਾਂ ਜਿਸ ਮੁਸਕਰਾਹਟ, ਨਰਮੀ ਤੇ ਸਤਿਕਾਰ ਨਾਲ ਉਹ ਤੁਹਾਨੂੰ ਦੁਸਰੇ ਸਟਾਲ ਵਲ ਇਸ਼ਾਰਾ ਕਰੇਗੀ ਉਹ ਤੁਹਾਡੇ ਦਿਲ ਤੇ ਅਸਰ ਕਰੇ ਬਿਨਾਂ ਨਹੀਂ ਰਹਿ ਸਕਣਗੇ । ਪੱਛਮੀ ਲੋਕਾਂ ਦੀ ਆਮ ਬੋਲ ਚਾਲ ਵਿਚ ਇਕ ਖਾਸ ਖਾਸੀਅਤ, ਜੋ ਸਾਡੇ ਵਿਚ ਆਮ ਤੌਰ ਤੇ ਨਹੀਂ ਪਾਈ ਜਾਂਦੀ, ਇਹ ਹੈ ਕਿ ਆਪਸ ਵਿਚ ਗਲ ਬਾਤ ਕਰਦਿਆਂ ਬੜੀ ਧੀਮੀ ਆਵਾਜ਼ ਨਾਲ ਬੋਲਦੇ ਹਨ। ਜੇਕਰ ਤੁਹਥੋਂ ਪੰਜ ਗਜ਼ ਦੇ ਫਾਸਲੇ ਤੇ ਖੜੇ ਦੋ ਆਦਮੀ ਗੱਲਾਂ ਕਰਦੇ