ਪੰਨਾ:ਪੂਰਬ ਅਤੇ ਪੱਛਮ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

੪੬ ਪੂਰਬ ਅਤੇ ਪੱਛਮ ਹਨ ਤਾਂ ਮਜਾਲ ਨਹੀਂ ਕਿ ਉਨ੍ਹਾਂ ਦੀ ਆਵਾਜ਼ ਤੁਹਾਡੇ ਕੰਨੀਂ ਪੈ ਸਕੇ । ਹਾਂ ! ਤੁਹਾਨੂੰ ਉਨ੍ਹਾਂ ਦੇ ਬੁਲ ਹਿਲਦੇ ਜ਼ਰੂਰ ਦਿਸਣਗੇ ਪੰਤੂ ਉਹ ਕੀ ਬੋਲ ਰਹੇ ਹਨ ਇਸ ਦਾ ਪਤਾ ਕੇਵਲ ਉਨਾਂ ਨੂੰ ਹੀ ਲਗ ਸਕੇਗਾ। ਉਪ੍ਰੋਕਤ ਵਾਕਿਆਤ ਦੇ ਅਧਾਰ ਤੇ ਸਾਨੂੰ ਇਹ ਕਹਿਣ ਵਿਚ ਕੋਈ ਝਿਜਕ ਨਹੀਂ ਕਿ ਅਸੀਂ ਆਪਣੇ ਸੁਭਾਵ ਅਤੇ ਬੋਲ ਚਾਲ ਸਬੰਧੀ ਪੱਛਮੀ ਲੋਕਾਂ ਤੋਂ ਕਾਫੀ ਸਿਖਿਆ ਪ੍ਰਾਪਤ ਕਰ ਸਕਦੇ ਹਾਂ । ਇਹ ਲਿਖਣ ਤੋਂ ਸਾਡਾ ਭਾਵ ਇਹ ਨਹੀਂ ਕਿ ਅਸੀਂ ਇਨ੍ਹਾਂ ਗੁਣਾਂ ਤੋਂ ਬਿਲਕੁਲ ਸੱਖਣੇ ਹਾਂ। ਸਾਡੇ ਵਿਚ ਭੀ ਇਹ ਗੁਣ ਹਨ ਪੰਤੁ ਇਤਨੇ ਨਹੀਂ ਜਿਤਨੇ ਹੋਣੇ ਚਾਹੀਦੇ ਹਨ । ਸੰਤ ਮਹਾਤਮਾ ਅਤੇ ਵੱਡੇ ਦਿਲ ਵਾਲੇ ਕੁਝ ਗਿਣਤੀ ਦੇ ਆਦਮੀਆਂ ਤੋਂ ਬਿਨਾਂ ਸਾਡੀ ਆਮ ਜਨਤਾ ਵਿਚ ਇਨ੍ਹਾਂ ਗੁਣਾਂ ਦੀ ਬਹੁਤ ਉਣਤਾਈ ਹੈ। ਅਸੀਂ ਹਾਲਾਂ ਸੇ ਨੂੰ ਜ਼ਬਤ ਕਰਨ ਅਤੇ ਆਪਣੀ ਆਵਾਜ਼ ਵਿਚ ਮਿਠਾਸ ਭਰਨ ਦੀ ਵਿਧੀ ਨਹੀਂ ਸਿਖੀ । ਭਾਵੇਂ ਸਾਡੇ ਆਗੁ ਜਿਥੈ ਜਾਇ ਬਹੀਐ ਭਲਾ ਕਹੀਏ’, ਮਿਠਾ ਬੋਲਹਿ ਨਿਵ ਚਲਹਿ’,ਆਦਿ, ਦੀ ਪਵਿਤਰ ਸਿਖਿਆ ਸਾਨੂੰ ਦੇ ਗਏ ਹਨ ਪ੍ਰੰਤੂ ਅਸੀਂ ਇਸ ਵਲ ਕੋਈ ਖਿਆਲ ਨਹੀਂ ਦਿੱਤਾ | ਇਸ ਲਈ ਸਾਨੂੰ ਚਾਹੀਦਾ ਹੈ । ਕਿ ਅਸੀਂ ਆਪਣੀਆਂ ਉਣਤਾਈਆਂ ਨੂੰ ਦੂਰ ਕਰੀਏ ਕਿਓਕਿ ਫਿਕਾ ਬੋਲਣ ਨਾਲ ਨ ਕੇਵਲ ਆਤਮਾ ਹੀ ਦੁਖੀ ਹੁੰਦਾ ਹੈ ( ਨਾਨਕ ਫਿਕੈ ਬੋਲਿਐ ਤਨ ਮਨ ਫਿਕਾ ਹੋਇ ) ਬਲਕਿ ਅਸੀਂ ਵਾਹਿਗੁਰੂ ਦੀ ਖਲਕਤ ਨਾਲ ਪਿਆਰ