ਪੰਨਾ:ਪੂਰਬ ਅਤੇ ਪੱਛਮ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

੪੮ ਪੂਰਬ ਅਤੇ ਪੱਛਮ ਆਮ ਤੌਰ ਤੇ ਹਰ ਇਕ ਪੱਛਮ ਵਾਸੀ ਨੇ ਦਿੜਕੀਤ ਹੋਇਆ ਹੈ ਇਹ ਹੈ ਕਿ ਮਤਲਬ ਤੋਂ ਬਿਨਾਂ ਦੁਸਰੇ ਦੇ ਕੰਮ ਵਿਚ ਬਿਲਲ ਕੋਈ ਦਖਲ ਨਹੀਂ ਦੇਣਾ । ਕਿਸੇ ਦੇ ਕੰਮ ਵਿਚ ਦਖਲ ਦੇਣਾ ਤਾਂ ਇਕ ਪਾਸੇ ਰਿਹਾ, ਬਿਨਾ ਕਾਰਨ ਕਿਸੇ ਨਾਲ ਬੋਲਦੇ ਤਕ ਭੀ ਨਹੀਂ । ਜੇਕਰ ਤੁਸੀਂ ਗੱਡੀ ਵਿਚ ਸਫ਼ਰ ਕਰ ਰਹੇ ਹੋ ਅਤੇ ਇਤਫ਼ਾਕ ਨਾਲ ਤੁਹਾਡਾ ਸਫਰ ਭੀ ਕਈ ਸੈਂਕੜੇ ਮੀਲਾਂ ਦਾ ਹੈ। ਤਾਂ ਤੁਹਾਨੂੰ ਇਸ ਗਲ ਦਾ ਰੋਸ ਬਿਲਕੁਲ ਨਹੀਂ ਹੋਣਾ ਚਾਹੀਦਾ ਕਿ ਇਸ ਲੰਮੇ ਸਫਰ ਵਿਚ ਤੁਹਾਡੇ ਨਾਲ ਕੋਈ ਆਦਮੀ ਨਹੀਂ ਬੋਲਿਆ ਕਿਉਂਕਿ ਇਹ ਉਨਾਂ ਲੋਕਾਂ ਦਾ ਸੁਭਾਵ ਹੀ ਹੋ ਚੁਕਾ ਹੈ ਕਿ ਬਗੈਰ ਮਤਲਬ ਕਿਸੇ ਨਾਲ ਗਲ ਨਹੀਂ ਕਰਦੇ । ਉਥੇ ਸਾਡੇ ਦੇਸ਼ ਵਾਲਾ ਹਾਲ ਨਹੀਂ ਕਿ ਰਾਹ ਜਾਂਦੇ ਰਾਹੀ ਜੇਕਰ ਮੀਲ ਦੋ ਮੀਲ ਲਈ ਇਕ ਹੋ ਗਏ ਤਾਂ ਉਹ ਇਕ ਦੂਸਰੇ ਦੇ ਗੂੜੇ ਵਾਕਫ ਹੋ ਜਾਣਗੇ ਅਤੇ ਹਰ ਇਕ ਨੂੰ ਇਹ ਚੰਗੀ ਤਰਾਂ ਪਤਾ ਲਗ ਜਾਵੇਗਾ ਕਿ ਦੁਸਰਾ ਸਾਥੀ ਕਿਹੜੇ ਨਗਰ ਦਾ ਹੈ, ਉਸਦੀ ਮਲਕੀਅਤ ਕਿਤਨੀ ਹੈ, ਉਸਦੇ ਕਿਤਨੇ ਪਤਰ ਅਤੇ ਕਿਤਨੀਆਂ ਲੜਕੀਆਂ ਹਨ, ਉਨ੍ਹਾਂ ਨੂੰ ਕੇਵਲ ਆਪਣੇ ਕੰਮ ਨਾਲ ਹੀ ਵਾਸਤਾ ਹੈ, ਦੂਸਰੇ ਨਾਲ ਗਲ ਕਰਨ ਲਈ ਉਨ੍ਹਾਂ ਪਾਸ ਵੇਹਲ ਹੀ ਨਹੀਂ । ਲ, ਉਨ੍ਹਾਂ ਲੋਕਾਂ ਦੇ ਪ੍ਰਸਪਰ ਸਬੰਧ ਦਾ ਰਿਸ਼ਨ ਵਿਵਹਾਰਕ, ਸੋਸ਼ਲ, ਰਾਜਸੀ ਜਾਂ ਮਿਤ੍ਰਾਈ ਦੇ ਦਾਇਰਿਆਂ ਵਿਚ ਭੀ ਦੇਖਣ ਵਿਚ ਆਉਂਦਾ ਹੈ ਅਤੇ ਹਰ ਇਕ ਅਜੇਹੇ