ਪੰਨਾ:ਪੂਰਬ ਅਤੇ ਪੱਛਮ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

ਸਦਾਚਾਰ ੪੯ ਮੌਕੇ ਤੇ ਮਤਲਬ ਦੀ ਗਲ ਤੋਂ ਬਿਨਾਂ ਫਾਲਤੂ ਗੋਸ਼ਟ - ਹਰਗਿਜ਼ ਨਹੀਂ ਹੁੰਦੀ । ਤੁਸੀਂ ਕਿਸੇ ਬੜੀ ਭਾਰੀ ਵਿਪਾਰਕ ਕੰਪਨੀ ਦੇ ਮੈਨੇਜਰ ਨੂੰ ਮਿਲਨ ਜਾਓ ਤਾਂ ਤੁਹਾਨੂੰ ਉਸ ਦੇ ਦਫਤਰ ਦੇ ਦਰਵਾਜ਼ੇ ਤੇ ਦੋ ਤਿੰਨ ਘੰਟੇ ਨਹੀਂ ਉਡੀਕਣਾ ਪਵੇਗਾ । ਇਥੇ ਕੇਵਲ ਤੁਹਾਡਾ ਕਾਰਡ ਅੰਦਰ ਜਾਣ ਦੀ ਦੇਰ ਹੈ ਕਿ ਮੈਨੇਜਰ ਸਾਹਿਬ ਤਹਾਨੂੰ ਝਟ ਪਟ ਅੰਦਰ ਬਲਾ ਲੈਣਗੇ। ਜੇਕਰ ਉਹ ਕਿਸੇ ਅਤਿ ਜ਼ਰੂਰੀ ਕੰਮ ਵਿਚ ਰੁਝੇ ਹੋਏ ਹੋਣ ਤਾਂ ਹੋ ਸਕਦਾ ਹੈ ਕਿ ਦੋ ਚਾਰ ਮਿੰਟ ਲਈ ਤੁਹਾਨੂੰ ਉਡੀਕਣਾ ਪਏ, ਪ੍ਰੰਤੂ ਇਥੇ ਘੰਟਿਆਂ ਦਾ ਸਵਾਲ ਜ਼ਰੂਰ ਨਹੀਂ ਹੋਵੇਗਾ । ਅੰਦਰ ਜਾਕੇ ਭੀ ਤੁਹਾਨੂੰ ਇਧਰ ਉਧਰ ਦੀਆਂ ਗਲਾਂ ਕੇਵਲ ਮੈਨੇਜਰ ਸਾਹਿਬ ਦੇ ਦਿਲ ਪਰਚਾਵੇ ਲਈ ਕਰਨ ਦੀ ਲੋੜ ਨਹੀਂ ਅਤੇ ਨਾਂ ਹੀ ਮੈਨੇਜਰ ਸਾਹਿਬ ਤੋਂ ਕੰਪਨੀ ਦੀ ਹਾਲਤ ਪਛਣ ਦੀ ਲੋੜ ਹੈ । ਜਾਂਦੇ ਸਾਰ ਜੋ ਮਤਲਬ ਦੀ ਗਲ ਹੈ ਕਰੋ ਤੇ ਦੋ ਮਿੰਟ ਵਿਚ ਵੇਹਲੇ ਹੋ ਕੇ ਬਾਹਰ ਆ ਜਾਓ । ਨਾਂ ਤੁਹਾਡੇ ਸਮੇਂ ਦਾ ਨਕਸਾਨ ਅਤੇ ਨਾਂ ਹੀ ਮੈਨੇਜਰ ਸਾਹਿਬ ਦੇ ਕੀਮਤੀ ਸਮੇਂ ਤੇ ਫਜ਼ੂਲ ਟੈਕਸ । ਇਹੀ ਹਾਲ ਸਭ ਸੋਸ਼ਲ ਕਲੱਬਾਂ ਦਾ ਹੈ । ਜਿਸ ਮਤਲਬ ਵਾਸਤੇ ਕਲੱਬ ਬਣੀ ਹੈ ਨਿਯਮ ਅਨੁਸਾਰ ਮੈਂਬਰ ਇਕੱਠੇ ਹੋਣਗੇ, ਕਲੱਬ ਦੇ ਆਦਰਸ਼ਾਂ ਨੂੰ ਉਚੇਰਾ ਲੈ ਜਾਣ ਲਈ ਵਿਚਾਰਾਂ ਹੋਣਗੀਆਂ ਅਤੇ ਨੀਯਤ ਸਮੇਂ ਸਮਾਪਤੀ ਹੋ ਜਾਵੇਗੀ । ਰਾਜਸੀ ਮੁਆਮਲਿਆਂ ਵਿਚ ਭੀ ਇਹੋ ਅਸੂਲ ਕੰਮ ਕਰਦਾ ਹੈ । ਰਾਜਸੀ ਪਾਰਟੀਆਂ ਨੂੰ ਲੈ ਲਵੋ ਜਾਂ