ਪੰਨਾ:ਪੂਰਬ ਅਤੇ ਪੱਛਮ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

੫o ਪੂਰਬ ਅਤੇ ਪੱਛਮ ਰਾਜਸੀ ਲੀਡਰਾਂ ਦੀਆਂ ਸਰਗਰਮੀਆਂ ਨੂੰ ਦੇਖੋ ਹਰ ਇਕ ਆਪਣੇ ਫਰਜ਼ ਨੂੰ ਵਿਤ ਅਨੁਸਾਰ ਨਿਭਾਈ ਚਲਿਆ ਜਾ ਰਿਹਾ ਹੈ ਅਤੇ ਹਰ ਇਕ ਦੀਆਂ ਹਰਕਤਾਂ ਦਾ ਦਾਇਰਾ ਕੇਵਲ ਆਪਣੇ ਖ਼ਪ ਜਾਂ ਆਪਣੀ ਪਾਰਟੀ ਨੂੰ ਹੋਰਨਾਂ ਦੇ ਮੁਕਾਬਲੇ ਮਜ਼ਬੂਤ ਕਰਨਾ ਹੈ । ਇਥੇ ਹੋਰ ਕਿਸੇ ਗਲ ਤੇ ਵਿਚਾਰ ਹੀ ਨਹੀਂ ਹੁੰਦੀ । ਇਸੇ ਤਰਾਂ ਮਿੱਤਾਈ ਦੇ ਹਲਕੇ ਦਾ ਸਵਾਲ ਹੈ । ਮਿੱਤਾਈ ਕੇਵਲ ਦਿਲ ਪਰਚਾਵੇ ਦਾ ਢੰਗ ਹੈ, ਇਕ ਦੂਸਰੇ ਨਾਲ ਗੁੜੀ ਵਾਕਫੀਅਤ ( ਸਾਡੇ ਅਰਥਾਂ ਵਿਚ ) ਪਾਉਣ ਦਾ ਰਸਤਾ ਨਹੀਂ । ਇਸ ਲਈ ਹੋ ਸਕਦਾ ਹੈ ਕਿ ਦੋ ਆਦਮੀ ਇਕ ਦੂਸਰੇ ਦੇ ਮਿੜ ਹੋਣ ਅਤੇ ਉਨਾਂ ਨੂੰ ਇਕ ਦੂਸਰੇ ਦੇ ਮਰੱਬਿਆਂ, ਸਟਾਕਾਂ, ਜਾਂ ਬਾਂਡਾਂ, ਆਦਿ, ਅਤੇ ਰਿਸ਼ਤੇਦਾਰਾਂ ਸਬੰਧੀ ਬਿਲਕਲ ਕੋਈ ਵਾਕਫੀਅਤ ਨ ਹੋਵੇ । ਸਾਰੀ ਗਲ ਦਾ ਤੱਤ ਇਹ ਹੈ ਕਿ ਮਤਲਬ ਤੋਂ ਬਿਨਾਂ ਵਾਧੂ ਝੇੜਿਆਂ ਵਿਚ ਸਮੇਂ ਦੀ ਬਰਬਾਦੀ ਨਹੀਂ ਕੀਤੀ ਜਾਂਦੀ। ਪੱਛਮੀ ਲੋਕਾਂ ਦੇ ਪ੍ਰਸਪਰ ਵਰਤਾਉ ਵਿਚ ਇਕ ਖਾਸ ਖੂਬੀ ਇਹ ਹੈ ਕਿ ਇਸ ਵਿਚ ਚੁਗਲੀ, ਬਖੀਲੀ ਅਤੇ ਮਿਹਣੇ, ਆਦਿ, ਦਾ ਉਕਾ ਹੀ ਨਾਉਂ ਨਹੀਂ ਅਤੇ ਨਾ ਹੀ ਈਰਖਾ ਨੂੰ ਕੋਈ ਥਾਉਂ ਹੈ । ਮੈਂ ਦਸ ਸਾਲ ਅਮਰੀਕਾ ਵਿਚ ਰਿਹਾ ਹਾਂ ਅਤੇ ਉਸ ਦੇਸ਼ ਦੇ ਕਈ ਪਰਕਾਰ ਦੇ । ਆਦਮੀਆਂ ਨਾਲ ਵਾਹ ਪਿਆ ਹੈ, ਪ੍ਰੰਤੂ ਇਸ ਦਸ ਸਾਲ ਦੀ ਲੰਬੀ ਯਾਤਰਾ ਵਿਚ ਮੈਂ ਇਕ ਵਾਰ ਭੀ ਕੋਈ ਅਜੇਹਾ । ਝਗੜਾ ਨਹੀਂ ਡਿਠਾ ਜਿਸ ਵਿਚ ਦੋ ਜਣੇ ( ਜਾ ਦੋ ਜਣੀਆਂ )