ਪੰਨਾ:ਪੂਰਬ ਅਤੇ ਪੱਛਮ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

ਸਦਾਚਾਰ પ૧ | ਆਪੋ ਵਿਚੀ ਮੇਹਣੋ ਮੇਹਣੀ ਹੁੰਦੇ ਹੋਣ । ਉਥੇ ਰਹਿਣ ਨਾਲ ਇਉਂ ਜਾਪਦਾ ਸੀ ਕਿ ਸਾਰੀ ਦੁਨੀਆਂ ਵਿਚ ਹੀ ਹੁਣ ਇਸ ਪੁਕਾਰ ਦੀ ਲੜਾਈ ਦਾ ਖਾਤਮਾ ਹੋ ਗਿਆ ਹੈ ਪੰਤ ਮੁੜ ਦੇਸ਼ ਆਉਣ ਤੇ ਪਤਾ ਲਗਾ ਕਿ ਅਜੇਹਾ ਖਿਆਲ ਕਰਨ। ਵਿਚ ਮੈਂ ਗਲਤੀ ਤੇ ਸਾਂ । ਜੇਕਰ ਅਸੀਂ ਆਪੋ ਵਿਚੀ ਕਿਸੇ ਗਲੋਂ ਗੁਸੇ ਹੋ ਜਾਈਏ ਤੇ ਇਹ ਗੱਲਾ ਦਿਲ ਦੇ ਪੜਦੇ ਪਾੜ ਕੇ ਬਾਹਰ ਆਵੇ ਅਤੇ ਬੋਲਣ ਦੀ ਸੂਰਤ ਵਿਚ ਪ੍ਰਗਟ ਹੋਵੇ ਤਾਂ ਭਿਆਨਕ ਦਿਸ਼ਯ ਬੱਝ ਜਾਂਦਾ ਹੈ। ਉਹ ਉਹ ਗਲਾਂ ਇਕ ਦੂਸਰੇ ਨੂੰ ਕਹਿ ਸੁਣਾਂਦੇ ਹਾਂ ਜੋ ਕਦੀ ਸੁਪਨੇ ਵਿਚ ਭੀ ਆਪਣੇ ਦਿਲ ਤੇ ਨਾ ਲਿਆ ਸਕੀਏ ਅਤੇ ਜੇਕਰ ਇਸ ਬੋਲ ਚਾਲ ਵਿਚ ਸਾਡੀਆਂ ਜਨਾਨੀਆਂ ਦਾ ਭੀ ਹਿੱਸਾ ਹੋਵੇ ਤਾਂ ਫੇਰ ਤੇ ਰਬ ਹੀ ਰਾਖਾ ਹੈ ! ਅਜੇਹੇ ਸਮੇਂ ਤੇ ਭਲੇ ਮਾਣਸ ਆਦਮੀ ਲਈ ਚੁਪ ਕਰਕੇ ਉਥੋਂ ਖਿਸਕਣ ਤੋਂ ਬਿਨਾਂ ਹੋਰ ਕੋਈ ਚਾਰਾ ਹੀ ਨਹੀਂ । ਸਾਡੀ ਈਰਖਾ ਤੇ ਚਗਲੀ ਦੀ ਮਿਸਾਲ ਭੀ ਪੱਛਮੀ ਦੇਸਾਂ ਵਿਚ ਬਹੁਤ ਘਟ ਮਿਲਦੀ ਹੈ । ਦੂਸਰੇ ਦੀ ਚੰਗੀ ਹਾਲਤ ਨੂੰ ਦੇਖਕੇ ਦੁਖੀ ਹੋਣਾ ਅਤੇ ਇਸ ਦੁਖ ਨਾਲ ਭਾਵੇਂ ਦੁਸਰੇ ਦਾ ਵਾਲ ਵਿੰਗਾ ਭੀ ਨ ਹੋਵੇ ( ਤੇ ਹੋਵੇ ਭੀ ਕਿਉਂ ? ) ਪੰਤੂ ਆਪਣੇ ਆਪ ਨੂੰ ਇਸ ਸਦੀਵੀ ਜਲਨ ਵਿਚ ਸਾੜਨ ਦੀ ਖੁਬੀ ਸਾਡੇ ਵਿਚ ਹੀ ਹੈ। ਸਾਡੀ ਆਦਤ ਹੋ ਚੁਕੀ ਹੈ ਕਿ ਦੂਸਰਿਆਂ ਦੇ ਗੁਣਾਂ ਨੂੰ ਨਜ਼ਰੋਂ ਉਹਲੇ ਕਰਕੇ ਉਨ੍ਹਾਂ ਦੇ ਔਗਣਾਂ ਦੀ ਪੜਚੋਲ ਕਰ ਕਰਕੇ ਮੈਲ