ਪੰਨਾ:ਪੂਰਬ ਅਤੇ ਪੱਛਮ.pdf/6

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੁਖ-ਬੰਧ

ਪੁਸਤਕ "ਪੂਰਬ ਅਤੇ ਪੱਛਮ" ਵਿਚ ਡਾਕਟਰ ਹਰਦਿੱਤ ਸਿੰਘ ਜੀ ਐਮ.ਏ.,ਪੀ-ਐਚ.ਡੀ., ਪ੍ਰੋਫੈਸਰ ਔਫ ਈਕੋਨਾਮਿਕਸ ਖ਼ਾਲਸਾ ਕਾਲਜ ਨੇ ਪੂਰਬੀ ਤੇ ਪੱਛਮੀ ਸਭਯਤਾ ਦੇ ਮੋਟੇ ਮੋਟੇ ਗੁਣ ਅਤੇ ਔਗੁਣ, ਦੋਹਾਂ ਪ੍ਰਾਤਾਂ ਦੇ ਰਸਮੋ-ਰਿਵਾਜਾਂ ਤੇ ਸਦਾਚਾਰਾਂ ਦੀ ਤਸਵੀਰ ਖਿੱਚ ਕੇ ਭਲੀ ਪ੍ਰਕਾਰ ਦਰਸਾਣ ਦਾ ਜਤਨ ਕੀਤਾ ਹੈ। ਆਪਣੇ ਦੇਸ ਵਾਸੀਆਂ ਨੂੰ ਸੁਧਾਰ ਲਈ ਸਲਾਹਾਂ ਵੀ ਦਿਤੀਆਂ ਹਨ। ਜੋ ਜੋ ਸਿੱਟੇ ਆਪ ਨੇ ਕੱਢੇ ਹਨ ਅਤੇ ਜਿਸ ਪਾਸੇ ਵਲ ਉਨ੍ਹਾਂ ਦੇ ਦੱਸੇ ਸੁਧਾਰਾਂ ਦਾ ਰੁਖ਼ ਹੈ ਮੈਂ ਉਨ੍ਹਾਂ ਦੀ ਪ੍ਰੋੜਤਾ ਲਈ ਇਹ ਸਤਰਾਂ ਨਹੀਂ ਲਿਖ ਰਿਹਾ ਉਨ੍ਹਾਂ ਵਿਚ ਰਾਵਾਂ ਦਾ ਵਖੇਵਾਂ ਹੋ ਸਕਦਾ ਹੈ। ਪਰ ਮੈਂ ਉਸ ਉੱਦਮ ਦੀ ਸ਼ਲਾਘਾ ਕਰਦਾ ਹਾਂ ਜਿਸ ਦੇ ਅਸਰ ਹੇਠਾਂ ਡਾਕਟਰ ਸਾਹਿਬ ਨੇ ਆਪਣੇ ਤਜਰਬੇ ਦੇ ਨਿਚੋੜ ਸੌਖੀ ਪੰਜਾਬੀ ਬੋਲੀ ਵਿਚ ਲਿਖ ਕੇ ਪੰਜਾਬੀਆਂ ਵਿਚ ਜਾਗ੍ਰਿਤ ਪੈਦਾ ਕਰਨ ਦਾ ਜਤਨ ਕੀਤਾ ਹੈ ਜੇ ਅਸਾਂ ਉੱਨਤੀ ਕਰਨੀ ਹੈ ਤਾਂ ਅਵੱਸ਼ ਸਾਨੂੰ ਆਪਣੀ ਵਰਤਮਾਨ ਡਿੱਗੀ ਹੋਈ ਹਾਲਤ ਦੀ ਪੜਚੋਲ ਕਰਨੀ ਪਵੇਗੀ ਅਤੇ ਉਨ੍ਹਾਂ ਕਾਰਨਾਂ ਨੂੰ, ਜਿਨ੍ਹਾਂ ਦੁਆਰਾ ਅਸੀਂ ਇਸ ਹਾਲਤ ਨੂੰ ਪੁੱਜੇ ਅਤੇ ਜੋ ਹੁਣ ਸਾਡੇ ਰਾਹ ਵਿਚ ਰੋੜਾ ਬਣ ਰਹੇ ਹਨ, ਹਟਾਣ ਦਾ ਸਿਰਤੋੜ ਜਤਨ ਕਰਨਾ ਪਵੇਗਾ। ਆਸ ਹੈ ਇਹ ਪੁਸਤਕ ਜਿਸ ਭਾਵ ਨੂੰ ਮੁਖ ਰਖ ਕੇ ਲਿਖੀ ਗਈ ਹੈ ਉਸਦੇ ਪੂਰਾ ਕਰਨ ਵਿਚ ਕਾਮਯਾਬ ਹੋਵੇਗੀ।

ਜੋਧ ਸਿੰਘ