ਪੰਨਾ:ਪੂਰਬ ਅਤੇ ਪੱਛਮ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਦਾਚਾਰ

੫੭

ਕੋਈ ਸਿਖਿਆ ਨਹੀਂ ਲੈ ਸਕਦੇ ਪੰਤੂ ਫੇਰ ਭੀ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੀ ਇਸ ਖੂਬੀ ਨੂੰ ਹੋਰ ਉਚੇਰਾ ਕਰੀਏ ਅਤੇ ਇਸ ਨੂੰ ਹੋਰ ਚਾਰ ਚੰਨ ਲਾਈਏ । ਮੱਤਤਾਈ ਦੇ ਅਸਲੀ ਭਾਵ ਨੂੰ ਸਮਝਕੇ ਦੁਨੀਆਂ ਵਿਚ ਵਿਚਰੀਏ । ਭਾਵੇਂ ਸਚੇ ਮਿੱਤ ਥੋੜੇ ਮਿਲਦੇ ਹਨ ਪ੍ਰੰਤੂ ਮਿਲ ਜ਼ਰੂਰ ਜਾਂਦੇ ਹਨ । ਇਨਾਂ ਦੀ ਖੋਜ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਸਚੇ ਮਿੱਤਾਂ ਤੋਂ ਬਿਨਾਂ ਇਹ ਜੀਵਨ ਯਾਤਰਾ ਬੜੀ ਬੇਸੁਆਦੀ ਤੇ ਅਕਾਰਥ ਹੋ ਜਾਂਦੀ ਹੈ । ਇਸ ਖੋਜ ਵਿਚ ਸਾਨੂੰ ਅਛੀ ਤਰਾਂ ਛਾਨ ਬੀਨ ਕਰਕੇ ਪੜਤਾਲ ਕਰ ਲੈਣੀ ਚਾਹੀਦੀ ਹੈ ਅਤੇ ਹਰ ਇਕ ਨੂੰ ਉਸ ਦੀ ਯੋਗ ਸ਼੍ਰੇਣੀ ਵਿਚ ਥਾਂ ਦੇਣੀ ਚਾਹੀਦੀ ਹੈ: ਦਿਲਹੁ ਮੁਹਬਤ ਜਿਨ ਸੇਈ ਸਚਿ । ਜਿਨ ਮਨ ਹੋਰ ਮੁਖ ਹੋਰ ਸਿ ਕਾਂਢੇ ਕਚਿਆ॥ ਜਿਨਾਂ ਸਬੰਧੀ ਸਾਨੂੰ ਪੂਰਾ ਭਰੋਸਾ ਹੋ ਜਾਵੇ ਉਨਾਂ ਨਾਲ ਸਦੀਵੀ ਇਸ਼ਕ-ਪੇਚੇ ਪਾ ਲੈਣੇ ਚਾਹੀਦੇ ਹਨ ਜੋ ਅਖੀਰੀ ਦਮ ਤਕ ਨਿਭਣ । ਮਨਮੁਖਾਂ ਦੀ ਦੋਸਤੀ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਮਨਮਖਾ ਕੇਰੀ ਦੋਸਤੀ ਮਾਇਆ ਕਾ ਸਨਬੰਧ । ਵੇਖਦਿਆਂ, ਹੀ ਭਜ ਜਾਣ ਕਦੇ ਨ ਪਾਇਨ ਬੰਧ । ਜਿਚਰ ਪੈਨਨਿ ਖਾਵਨੇ ਤਿਚਰ ਰਖਨਿ ਗੰਢ । ਜਿਤੁ ਦਿਨ ਕਿਛੂ ਨ ਹੋਵਈ ਤਿਤ ਦਿਨ ਬੋਲਨ ਗੰਧ

੪-ਚਾਲ ਚਲਨ

ਪੱਛਮੀ ਲੋਕਾਂ ਦਾ ਚਾਲ ਚਲਨ ਕੈਸਾ ਹੈ ? ਚਾਲ