ਪੰਨਾ:ਪੂਰਬ ਅਤੇ ਪੱਛਮ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਦਾਚਾਰ

੫੯

ਹਨ ਪੰਤ ਉਨਾਂ ਦੁਕਾਨਾਂ ਵਿਚੋਂ ਇਕ ਪਾਈ ਦਾ ਮਾਲ ਕੀ ਨਹੀਂ ਛੇੜਿਆ ਜਾਂਦਾ। ਜ਼ਿਮੀਂਦਾਰ ਬਾਹਰ ਆਪਣੇ ਖੇਤਾਂ ਵਿਚ ਰਹਿੰਦੇ ਹਨ ਅਤੇ ਉਥੇ ਹੀ ਉਨਾਂ ਦਾ ਹਜ਼ਾਰਾਂ ਪਈਆਂ ਦਾ ਮਾਲ ਅਸਬਾਬ ਪਿਆ ਹੁੰਦਾ ਹੈ । ਕੋਈ ਮਜਾਲ ਨਹੀਂ ਕਿ ਦਿਨੇ ਜਾਂ ਰਾਤ ਨੂੰ ਕਿਸੇ ਵੇਲੇ ਭੀ ਕੋਈ ਪੈਸਾ ਭਰ ਚੀਜ਼ ਭੀ ਚੁਰਾਈ ਜਾਵੇ । ਅਜੇਹੀਆਂ ਹਾਲਤਾਂ ਵਿਚ ਜੋ ਕੁਝ ਸਾਡੇ ਮੁਲਕ ਵਿਚ ਹੋ ਗੁਜ਼ਰੇ ਉਸ ਦਾ ਅਸੀਂ ਖੁਦ ਅਨੁਮਾਨ ਲਾ ਸਕਦੇ ਹਾਂ ।

ਚੋਰੀਆਂ ਉਨ੍ਹਾਂ ਮੁਲਕਾਂ ਵਿਚ ਭੀ ਹੁੰਦੀਆਂ ਹਨ ਤੂ ਉਹ ਇਤਨੀਆਂ ਕਮੀਨੀਆਂ ਨਹੀਂ ਜਿਤਨੀਆਂ ਸਾਡੇ ਮਲਕ ਵਿਚ ਪਾਈਆਂ ਜਾਂਦੀਆਂ ਹਨ । ਉਹ ਲੋਕ ਚੋਰੀ ਕਰਨਗੇ ਤਾਂ ਬੈਂਕਾਂ ਵਿਚੋਂ, ਜਿਥੇ ਧਨੀ ਲੋਕਾਂ ਦਾ ਬੇਅੰਤ ਪੈਸਾ ਪਿਆ ਹੈ ਅਤੇ ਉਥੇ ਵੀ ਉਹ ਜਾਣਗੇ ਦਿਨ ਦੇ ਬਾਰਾਂ ਵਜੇ ਅਤੇ ਲੁਟਣਗੇ ਬੈਕ ਨੂੰ ਮਰਦਾਂ ਵਾਂਗ । ਚਾਰ ਪੰਜ ਡਾਕੂਆਂ ਦਾ ਗਰੋਹ ਹੋਵੇਗਾ, ਮੋਟਰ ਕਾਰ ਤੇ ਉਹ ਸਵਾਰ ਹੋਣਗੇ ਅਤੇ ਬੈਂਕ ਦੇ ਪਾਸ ਉਤਰ ਕੇ ਹਰ ਇਕ ਆਪੋ ਆਪਣੇ ਪਸਤੌਲ ਨੂੰ ਕਾਬੂ ਕਰ ਲਵੇਗਾ । ਇਕ ਆਦਮੀ ਕਾਰ ਪਾਸ ਖੜਾ ਰਹੇਗਾ, ਦੋ ਤਿੰਨ ਦਰਵਾਜ਼ਿਆਂ ਵਿਚ ਖਲੋ ਜਾਣਗੇ ਅਤੇ ਬਾਕੀ ਇਕ ਦੋ ਆਪਣੇ ਪਸਤੌਲ ਸਿੰਨੀਂ ਕੈਸ਼ੀਅਰ (ਖਜ਼ਾਨਚੀ) ਪਾਸੋਂ ਕੁੰਜੀਆਂ ਐਉਂ ਮੰਗਣਗੇ ਜਿਵੇਂ ਕਲ ਫੜਾ ਕੇ ਗਏ ਹੁੰਦੇ ਹਨ । ਸਾਰਾ ਕੈਸ਼ (ਨਕਦੀ) ਲੈ ਕੇ ਬੈਂਕ ਵਾਲਿਆਂ ਨੂੰ ਇਹ ਤਾੜਨਾ ਕਰਦੇ ਹੋਏ ਜੇਕਰ ਦਸ ਮਿੰਟ ਲਈ ਤੁਹਾਡੇ ਵਿਚੋਂ ਕੋਈ ਜ਼ਰਾ ਕੁ ਹਿੱਲਿਆ