ਪੰਨਾ:ਪੂਰਬ ਅਤੇ ਪੱਛਮ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਦਾਚਾਰ

੬੧

ਪਾਈਆਂ ਜਾਂਦੀਆਂ ਹਨ । ਸਮੁਚੇ ਤੌਰ ਤੇ ਅਸੀਂ ਇਹ ਕਹਿਣ ਲਈ ਮਜਬੂਰ ਹਾਂ ਕਿ ਉਨ੍ਹਾਂ ਦੇਸ਼ਾਂ ਦੇ ਵਸਨੀਕਾਂ ਦੀ ਬਹੁ ਗਿਣਤੀ ਇਨ੍ਹਾਂ ਦੋਸ਼ਾਂ ਸਬੰਧੀ ਨਿਰਦੋਸ਼ ਹੈ।

ਪੱਛਮੀ ਲੋਕਾਂ ਦੇ ਦਿਲਾਂ ਵਿਚ ਆਜ਼ਾਦੀ ਇਸ ਕਦਰ ਕੱਟ ਕੁੱਟਕੇ ਭਰੀ ਹੋਈ ਹੈ ਕਿ ਇਹ ਉਨ੍ਹਾਂ ਦੇ ਚਾਲ ਚਲਨ ਦਾ ਖਾਸ ਹਿਸਾ ਬਣ ਗਈ ਹੈ। ਹਰ ਇਕ ਪਾਣੀ ਮਾਤਰ ( ਮੁੰਡਾ ਹੋਵੇ ਜਾਂ ਕੁੜੀ ) ਜਦ ਸ਼ਰਤ ਫੜਦਾ ਹੈ ਤਾਂ ਉਸ ਨੂੰ ਆਪਣੀ ਤਬੀਅਤ ਦੀ ਆਜ਼ਾਦੀ ਅਤੇ ਇਸ ਆਜ਼ਾਦੀ ਦੀ ਰਖਿਆ ਦਾ ਸਭ ਤੋਂ ਪਹਿਲਾਂ ਖਿਆਲ ਉਪਜਦਾ ਹੈ। ਉਹ ਚਾਹੁੰਦਾ ਹੈ , ਕਿ ਉਸ ਨੂੰ ਕਿਸੇ ਪ੍ਰਕਾਰ ਦੇ ਬੰਧਨਾਂ ਵਿਚ ਨ ਰਖਿਆ ਜਾਵੇ । ਉਸ ਦੀ ਦਿਲੀ ਚਾਹ ਇਹੀ ਹੈ ਕਿ ਉਸ ਦੀ ਜ਼ਮੀਰ ਦੇ ਘੋੜੇ ਨੂੰ ਰੋਕਣ ਵਾਲਾ ਕੋਈ ਹੋਰ ਨ ਹੋਵੇ, ਉਹ ਆਪਣੇ ਆਪ ਵਿਚ ਪੂਰਾ ਸੁਤੰਤਰ ਹੋਵੇ ਅਤੇ ਸੋਈ ਕਰੇ ਜੋਈ ਮਨ ਭਾਵੇ ।

ਇਸ ਆਜ਼ਾਦੀ ਦੀ ਪ੍ਰਾਪਤੀ ਲਈ ਇਹ ਜ਼ਰੂਰੀ ਹੈ ਕਿ ਆਦਮੀ ਕਿਸੇ ਦੇ ਅਧੀਨ ਨ ਹੋਵੇ, ਅਰਥਾਤ ਉਸ ਨੂੰ ਕਿਸੇ ਪਾਸੋਂ ਕਿਸੇ ਕਿਸਮ ਦਾ ਆਸਰਾ ਨ ਤਕਣਾ ਪਵੇ। ਇਸ ਲਈ ਜਦ ਪੱਛਮੀ ਲੜਕੇ ਲੜਕੀਆਂ ਜਵਾਨ ਹੁੰਦੇ ਹਨ ਤਾਂ ਉਹ ਆਪਣੇ ਆਪ ਨੂੰ ਮਾਪਿਆਂ ਤੇ ਭਾਰ ਬਨਾਉਣਾ ਆਪਣੇ ਆਦਮੀ ਜਾਂ ਇਸਤ੍ਰੀ ਪੁਣੇ ਦੀ ਹਤਕ ਸਮਝਦੇ ਹਨ । ਕਿਸੇ ਨ ਕਿਸੇ ਤਰੀਕੇ ਨਾਲ ਆਪਣਾ ਭਾਰ ਆਪ ਚੁਕਣ ਦੀ ਸਬੀਲ ਬਨਾਉਂਦੇ ਹਨ ਤਾਂਤੇ ਉਨ੍ਹਾਂ ਦੀ ਆਜ਼ਾਦੀ ਵਿਚ ਦਖਲ ਦੇਣ ਦਾ ਕਿਸੇ ਨੂੰ ਕੋਈ ਹਕ