ਪੰਨਾ:ਪੂਰਬ ਅਤੇ ਪੱਛਮ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਦਾਚਾਰ

੬੫

ਮੁਹਿੰਮ ਵਿਚ ਜਿੱਤਣ ਦੀ ਪੂਰੀ ਕੋਸ਼ਿਸ਼ ਕਰਨੀ, ਹਾਰ ਨੂੰ ਭੀ ਹੱਸਕੇ ਅਪਨਾਉਣਾ, ਬਚਨ ਨੂੰ ਪੂਰਾ ਕਰਨਾ, ਡੀਪਣੇ ਤੋਂ ਦੂਰ ਭੱਜਣਾ, ਆਦਿ, ਦੇ ਗੁਣ ਸਿਖਾਉਂਦੀ ਹੈ। ਪੱਛਮੀ ਲੋਕ ਇਸ ਖੂਬੀ ਨੂੰ ਧਾਰਨ ਕਰਨਾਂ ਮਨੁੱਖਾ ਜੀਵਨ ਦਾ ਇਕ ਅਤਿ ਜ਼ਰੂਰੀ ਅੰਗ ਸਮਝਦੇ ਹਨ ਹਰ ਇਕ ਆਦਮੀ ਆਪਣੇ ਆਪ ਨੂੰ ਸਪੋਰਟ ਕਹਾਉਂਦਾ ਹੈ। ਕਿਸੇ ਨੂੰ ਇਹ ਕਿਹਾ ਜਾਵੇ ਕਿ ਉਹ ਸਪੋਰਟ ਨਹੀਂ ਤਾਂ ਉਸ ਨੂੰ ਬੜਾ ਫਿਕਰ ਪੈ ਜਾਂਦਾ ਹੈ ਕਿ ਕੀ ਕਾਰਨ ਹੈ ਜੋ ਉਸ ਦੇ ਸਪੋਰਟ ਹੋਣ ਵਿਚ ਸ਼ੰਕਾ ਜ਼ਾਹਿਰ ਕਰਦਾ ਹੈ ॥ ਇਸ ਸਪਿਰਟ ਦੀ ਰਾਖੀ ਮਜ਼ਹਬੀ ਜਜ਼ਬਾਤ ਨਾਲੋਂ ਕਈ · ਦਰਜੇ ਬਹੁਤੀ ਕੀਤੀ ਜਾਂਦੀ ਹੈ ।

ਇਸ ਖੁਬੀ ਨੂੰ ਆਪਣੇ ਜੀਵਨ ਦਾ ਹਿੱਸਾ ਬਨਾਉਣ ' ਲਈ ਸਾਨੂੰ ਜ਼ਰੂਰ ਸਾਡੇ ਪੱਛਮੀ ਵੀਰਾਂ ਪਾਸੋਂ ਸਿਖਿਆ ਲੈਣੀ ਚਾਹੀਦੀ ਹੈ । ਸਚ ਮੁਚ ਹੀ ਇਹ ਇਕ ਅਜੇਹਾ ਗੁਣ ਹੈ ਜੋ ਵਰਤਮਾਨ ਸਮੇਂ ਵਿਚ ਹਰ ਇਕ ਸਭਯ ਆਦਮੀ ( ਵਿਚ ਹੋਣਾ ਚਾਹੀਦਾ ਹੈ । ਇਹੀ ਗੁਣ ਧਾਰਨ ਕਰਨ ਨਾਲ ਸਾਡੇ ਦੇਸ਼ ਲਈ ਸ਼ਰਾਜ ਹਜ਼ਾਰਾਂ ਕੋਹ ਨੇੜੇ ਹੋ ਸਕਦਾ ਹੈ । ਚਾਲਚਲਨ ਦਾ ਤਅੱਲਕ ਜਿਥੋਂ ਤਕ ਇਸਤ੍ਰੀ ਪੁਰਸ਼ ਦੇ ਪ੍ਰਸਪਰ ਤੁਅੱਲਕਾਤ ਨਾਲ ਸਬੰਧਤ ਹੈ ਪੱਛਮੀ ਜੀਵਨ ਵਿਚ ਕਛ ਢਿੱਲਾ ਹੈ । ਇਸ ਵਿਚ ਕੋਈ ਸ਼ੱਕ ਨਹੀਂ ਕਿ ਕਿਤੇ ਕਿਤੇ ਅਜੇਹੇ ਮਰਦ ਔਰਤਾਂ ਮਿਲਦੇ ਹਨ ਜਿਨਾਂ ਦੀਆਂ ਜ਼ਾਤੀ ਜ਼ਿੰਦਗੀਆਂ ਬੜੀਆਂ ਸਚੀਆਂ ਅਤੇ ਉੱਚ ਦਰਜੇ ਦੀਆਂ ਹੁੰਦੀਆਂ ਹਨ ਪੰਤੁ ਫੈਸ਼ਨ ਦੇ ਪ੍ਰਭਾਵਾਂ,