ਪੰਨਾ:ਪੂਰਬ ਅਤੇ ਪੱਛਮ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੦

ਪੂਰਬ ਅਤੇ ਪੱਛਮ

ਵਾਲੇ ਹੁੰਦੇ ਹਨ । ਇਹ ਭੀ ਸਵੇਰ ਦੇ ਛੇ ਅਤੇ ਸੱਤ ਵਜੇ ਦੇ ਦਰਮਿਆਨ ਉਠਕੇ ਆਪਣੇ ਕੰਮ ਅਰੰਭ ਕਰਦੇ ਹਨ। ਦੂਸਰੇ ਆਮ ਆਦਮੀ ਸੱਤ ਅਤੇ ਅੱਠ ਵਜੇ ਦੇ ਦਰਮਿਆਨ ਜਾਗਦੇ ਹਨ।

ਸਵੇਰੇ ਉਠਣਾ ਬਹੁਤ ਚੰਗੀ ਆਦਤ ਹੈ ਅਤੇ ਉਠਕੇ ਜ਼ਰੂਰ ਹੀ ਸੁਚੇਤ ਪਾਨ ਹੋ ਕੇ ਕੁਝ ਸਮਾਂ ਵਾਹਿਗੁਰੂ ਦੀ ਯਾਦ ਵਿਚ ਲਾਉਣਾ ਚਾਹੀਦਾ ਹੈ। ਜੋ ਸ਼ਾਂਤੀ ਅਤੇ ਖੁਸ਼ੀ ਇਸ ਪ੍ਰਕਾਰ ਦਿਨ ਨੂੰ ਅਰੰਭ ਕਰਨ ਵਿਚ ਹੁੰਦੀ ਹੈ। ਉਹ ਧੁੱਪਾਂ ਚੜ੍ਹੀਆਂ ਤੋਂ ਜਾਗ ਕੇ ਛੇਤੀ ਛੇਤੀ ਮੂੰਹ ਹੱਥ ਧੋ ਕੇ ਚਾਹ ਪੀਣ ਨਾਲ ਕਦਾਚਿਤ ਨਹੀਂ ਹੋ ਸਕਦੀ ॥ ਸਵੇਰੇ ਉਠਕੇ ਇਸ਼ਨਾਨ ਕਰਨ ਨਾਲ ਸਭ ਸੁਮਤੀ ਦੂਰ ਹੁੰਦੀ ਹੈ ਅਤੇ ਪਾਠ ਕਰਨ ਨਾਲ ਆਤਮਾ ਤੇ ਦਿਲ ਨੂੰ ਰੂਹਾਨੀ ਖੁਰਾਕ ਮਿਲਨ ਦੇ ਕਾਰਨ ਸ਼ਾਂਤੀ ਪ੍ਰਾਪਤ ਹੁੰਦੀ ਹੈ। ਇਸ ਲਈ ਸਾਰਾ ਦਿਨ ਭਲੀ ਪ੍ਰਕਾਰ ਵਤੀਤ ਹੁੰਦਾ ਹੈ ਜਿਸ ਨਾਲ ਸਾਡੀ ਸਦਾਚਾਰਕ ਜ਼ਿੰਦਗੀ ਉੱਚ ਦਰਜੇ ਦੀ ਹੋ ਸਕਦੀ ਹੈ ।

੬-ਸਰੀਰਕ ਸ਼ਿੰਗਾਰ

ਸਰੀਰਕ ਸਫਾਈ ਆਦਮੀ ਦੇ ਨਿਤਾ ਪ੍ਰਤੀ ਜੀਵਨ ਦਾ ਖਾਸ ਹਿੱਸਾ ਹੈ । ਸਾਫ, ਸੱਚਾ ਤੇ ਪਵਿੱਤ੍ਰ ਜੀਵਨ ਗੁਜ਼ਾਰਨ ਲਈ ਦੇਹ ਅਤੇ ਕਪੜਿਆਂ ਦੀ ਯੋਗ ਸਫਾਈ ਜ਼ਰੂਰੀ ਹੈ ਤਾਕਿ ਸਰੀਰ ਦੀ ਸਫਾਈ ਨਾਲ ਬਧੀ ਭੀ ਸਫਾ ਰਹੇ ਅਤੇ ਨਿਰਮਲ ਫੁਰਨੇ ਫੁਰਨ । ਪੰਤੂ ਜੇਕਰ ਇਸੇ