ਪੰਨਾ:ਪੂਰਬ ਅਤੇ ਪੱਛਮ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਦਾਚਾਰ

੭੧

ਸਫਾਈ ਨੂੰ ਲੋੜ ਤੋਂ ਬਹੁਤਾ ਵਧਾਇਆ ਜਾਵੇ ਤਾਂ ਇਹ ਲਾਭਦਾਇਕ ਹੋਣ ਦੀ ਥਾਂ ਹਾਨੀਕਾਰਕ ਵੀ ਹੋ ਸਕਦੀ ਹੈ। ਸਰੀਰ ਨੂੰ ਲੋੜ ਤੋਂ ਬਹੁਤਾ ਸ਼ਿੰਗਾਰਨ ਨਾਲ ਉੱਚੇ ਖਿਆਲਾਂ ਦੀ ਥਾਂ ਮਲੀਨ ਖਿਆਲ ਆ ਮੱਲਦੇ ਹਨ ਅਤੇ ਜੀਵਨ ਸਾਫ ਤੇ ਪਵਿੱਤ੍ਰ ਹੋਣ ਦੀ ਥਾਂ ਗੰਧਲਾ ਅਤੇ ਮਲੀਨ ਹੋ ਜਾਂਦਾ ਹੈ । ਇਸ ਲਈ ਲੋੜ ਹੈ ਕਿ ਸੁੱਛ ਜੀਵਨ ਵਤੀਤ ਕਰਨ ਲਈ ਅਸੀਂ ਆਪਣੇ ਆਪ ਨੂੰ ਸਾਫ ਅਤੇ ਸਾਦਾ ਰੱਖੀਏ ।

ਪੱਛਮੀਂ ਲੋਕਾਂ ਵਿਚ ਫੈਸ਼ਨ ਪ੍ਰਧਾਨ ਹੈ ਅਤੇ ਉਹ ਲੋਕ ਆਪਣੇ ਸਰੀਰਕ ਸ਼ਿੰਗਾਰ ਦੇ ਇਤਨੇ ਮਤਵਾਲੇ ਹੋ ਗਏ ਹਨ ਕਿ ਉਨਾਂ ਦੀ ਆਮਦਨ ਦਾ ਖਾਸ ਤੇ ਚੋਖਾ ਹਿੱਸਾ ਇਸੇ ਪਾਸੇ ਖਰਚ ਹੁੰਦਾ ਹੈ । ਇਸ ਹੁਨਰ ਵਿਚ ਇਸਤ੍ਰੀਆਂ ਨੇ ਤਾਂ ਹੱਦ ਹੀ ਕਰ ਛੱਡੀ ਹੈ | ਸਰੀਰ ਕੱਜਣ ਲਈ ਸਾਰੇ ਕਪੜੇ ਇਸ ਤਰਾਂ ਪਹਿਨਣ ਦਾ ਰਿਵਾਜ ਹੈ ਕਿ ਸਾਰੇ ਦਾ ਸਾਰਾ ਲਿਬਾਸ ਢਕਦਾ ਹੋਵੇ । ਕਪੜਿਆਂ ਦੇ ਰੰਗਾਂ ਤੇ ਕਾਰਾਂ ਦੀ ਚੋਣ ਕਿਸੇ ਮਾਮੂਲੀ ਜੀਵ ਦਾ ਕੰਮ ਨਹੀਂ । ਭਾਵੇਂ ਕਪੜਾ ਵੇਚਣ ਵਾਲੀਆਂ ਦੁਕਾਨਾਂ ਦੇ ਸ਼ੋ ਰੂਮਾਂ ( ਦਿਖਲਾਵੇ ਵਾਲੇ ਕਮਰਿਆਂ ) ਵਿਚ ਇਸ ਸਬੰਧੀ ਦੁਕਾਨ ਦਾਰਾਂ ਵਲੋਂ ਕਾਫੀ ਅਗਵਾਈ ਕੀਤੀ ਜਾਂਦੀ ਹੈ ਪ੍ਰੰਤੂ ਫੇਰ ਭੀ ਪ੍ਰਚਲਤ ਫੈਸ਼ਨ ਅਨੁਸਾਰ ਹਰ ਇਕ ਕਪੜਾ ਫੁਕਣ ਵਾਲਾ ਖਰੀਦਣਾਂ ਕੋਈ ਸੌਖਾ ਜਿਹਾ ਕੰਮ ਨਹੀਂ । ਸਿਰ ਦੀ ਟੋਪੀ, ਗਲ ਦਾ ਕੁੜਤਾ, ਕੁੜਤੇ ਹੇਠਲੀਆਂ ਇਕ ਦੋ ਹੋਰ ਅਡਿੰਗ ਬੜਿਗੀਆਂ, ਪੈਰਾਂ ਦੀਆਂ ਜੁਰਾਬਾਂ ਤੇ ਲੱਕ